ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰਸ ਰਾਂਹੀਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦ ਪਿਛਲੇ ਅਰਸੇ ਦੌਰਾਨ ਜਿਲਾ ਪਟਿਆਲਾ ਦੇ ਵੱਖ-ਵੱਖ ਜਿਊਲਰਜ ਨਾਲ ਠੱਗੀ ਮਾਰਨ ਵਾਲੇ ਪਤੀ ਪਤਨੀ ਨੂੰ ਠੱਗੀ ਦੇ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਗਿਆ। ਮਿਤੀ 21.08,2021 ਨੂੰ ਦਵਿੰਦਰਪਾਲ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਮਕਾਨ ਨੰਬਰ 19-ਏ ਨਿਹਾਲ ਬਾਗ ਸਾਹਮਣੇ ਸਰਕਟ ਹਾਊਸ ਬਾਰਾਂਦਰੀ ਪਟਿਆਲਾ ਥਾਣਾ ਡਵੀਜ਼ਨ ਨੰਬਰ 2 ਵਿਖੇ ਇਤਲਾਹ ਦਿੱਤੀ ਕਿ ਕਿਸੇ ਨਾਮਲੂਮ ਵਿਅਕਤੀ ਨੇ ਮੋਬਾਇਲ ਫੋਨ ਪਰ ਸੋਨੇ ਦੇ ਗਹਿਣੇ ਮੰਗਵਾ ਕੇ ਉਸ ਨਾਲ ਠੱਗੀ ਮਾਰੀ ਹੈ।ਜਿਸ ਦੇ ਬਿਆਨਾਂ ਦੇ ਅਧਾਰ ਤੇ ਨਾਮਲੂਮ ਵਿਅਕਤੀ ਵਿਰੁੱਧ ਮੁਕੱਦਮਾ ਨੰਬਰ 313 ਮਿਤੀ 21.08.202) ਅਧ 419,420,120-ਬੀ ਆਈ.ਪੀ.ਸੀ ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕਰਕੇ ਮਹਿਲਾ ਥਾਣੇਦਾਰ ਪ੍ਰਿਯਾਸ ਸਿੰਘ ਮੁੱਖ ਅਫਸਰ ਥਾਣਾ ਸਬਜ਼ੀ ਮੰਡੀ ਵੱਲ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਡਾ. ਮਹਿਤਾਬ ਸਿੰਘ, ਆਈ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਯੋਗ ਅਗਵਾਈ ਅਤੇ ਸ੍ਰੀ ਹੇਮੰਤ ਸ਼ਰਮਾ, ਉਪ ਕਪਤਾਨ ਪੁਲਿਸ ਸਿਟੀ 1 ਪਟਿਆਲਾ ਦੀ ਸੁਪਰਵਿਜਨ ਹੇਠ ਪ੍ਰਿਯਾਸ਼ ਸਿੰਘ ਮੁੱਖ ਅਫਸਰ ਥਾਣਾ ਸਬਜੀ ਮੰਡੀ ਪਟਿਆਲਾ ਵੱਲੋਂ ਮੁਕੱਦਮਾ ਦੀ ਤਫਤੀਸ ਡੂੰਘਾਈ ਨਾਲ ਅਤੇ ਟੈਕਨੀਕਲ ਤਰੀਕੇ ਨਾਲ ਕਰਕੇ ਸੁੱਖਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚਲਹੇੜੀ ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਅਤੇ ਇਸ ਦੀ ਪਤਨੀ ਅਰਸ਼ਪ੍ਰੀਤ ਕੌਰ ਉਰਫ ਪ੍ਰਿਆ ਪਤਨੀ ਸੁੱਖਾਂ ਸਿੰਘ ਵਾਸੀ ਪਿੰਡ ਚਲਹੇੜੀ ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਮਿਤੀ 30.08.2021 ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ।ਜਿੰਨ੍ਹਾਂ ਪਾਸੋਂ ਦੌਰਾਨੇ ਤਫਤੀਸ ਹੋਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
- ਇਕ ਸੋਨੇ ਦੀ ਚੈਨ
- ਇਕ ਸੋਨੇ ਦਾ ਕੜਾ
- ਇਕ ਸੋਨੇ ਦਾ ਸਲੋਟ
- ਇਕ ਲੈਪਟਾਪ
ਦੋਸ਼ੀਆਨ ਵੱਲੋਂ ਇਸ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਕੀਤੀਆਂ ਵਾਰਦਾਤਾਂ ਮੰਨੀਆਂ ਗਈਆਂ ਹਨ:
- ਰਾਮ ਸਿੰਘ, ਮੋਹਨ ਸਿੰਘ ਜਵੈਲਰਜ ਸਰਹਿੰਦੀ ਬਜਾਰ ਪਟਿਆਲਾ ਪਾਸੋਂ ਇਕ ਸੋਨੇ ਦੇ ਕੜੇ ਦੀ ਠੱਗੀ ਮਾਰੀ ਸੀ। 2. ਇਸਾਨ ਜਵੈਲਰਜ ਰਾਜਪੁਰਾ ਤੋ ਇਕ ਸੋਨੇ ਦੀ ਚੈਨ ਅਤੇ ਇਕ ਸੋਨੇ ਦੇ ਬ੍ਰੇਸਲੇਟ ਦੀ ਠੱਗੀ ਮਾਰੀ ਗਈ।
- ਸ਼ਿਵ ਸ਼ਕਤੀ ਜਵੈਲਰਜ ਰਾਜਪੁਰਾ ਤੋਂ ਇਕ ਸੋਨੇ ਦੀ ਚੈਨ ਦੀ ਠੱਗੀ ਮਾਰੀ ਗਈ।
- ਮੈਨੂੰ ਟੈਲੀਕਾਮ ਬਾਈਪਾਸ ਰਾਜਪੁਰਾ ਤੋਂ ਲੈਪਟਾਪ ਦੀ ਠੱਗੀ ਮਾਰੀ ਗਈ।
ਤਰੀਕਾ ਵਾਰਦਾਤ : ਦੇਸੀ ਆਪਣਾ ਪਲਾਈਵੁੱਡ ਦਾ ਬਿਜਨੈਸ ਦੱਸਦਾ ਸੀ। ਜਿਸ ਦਾ ਮੋਬਾਇਲ ਨੰਬਰ ਵੀ ਟਰੂ ਕਾਲਰ ਤੇ ਗਣੇਸ਼ ਪਲਾਈਵੁੱਡ ਦੇ ਨਾਮ ਤੋਂ ਸੋ ਹੁੰਦਾ ਸੀ, ਜੋ ਕਿ ਜਵੈਲਰ ਨੂੰ ਇਹ ਦਸਦਾ ਸੀ ਕਿ ਮੇਰੀ ਬੇਟੀ ਦਾ ਜਨਮਦਿਨ ਹੈ ਤੇ ਮੈਂ ਜਿਉਰੀ ਉਸ ਨੂੰ ਗਿਫਟ ਕਰਨੀ ਹੈ ਜੋ ਪਹਿਲਾਂ ਇਹ ਸਮਾਨ ਦੁਕਾਨ ਦੇ ਪਤੇ ਤੇ ਮੰਗਵਾਉਂਦਾ ਸੀ ਪਰ ਬਾਅਦ ਵਿੱਚ ਆਪਣੀ ਜਗ੍ਹਾ ਕਿਸੇ ਭੀੜ ਭੜੱਕੇ ਵਾਲੀ ਦੱਸ ਦਿੰਦਾ ਸੀ ਜਿੱਥੇ ਇਸ ਦੀ ਪਤਨੀ ਜਿਊਲਰੀ ਲੈ ਲੈਂਦੀ ਸੀ ਤੇ ਕਹਿੰਦੇ ਸੀ ਕਿ ਬਿੱਲ ਮੇਰੇ ਪਲਾਈਵੁੱਡ ਸੋਰੂਮ ਤੇ ਆ ਕੇ ਲੈ ਲਵੋ, ਜਦੋਂ ਇਸ ਦੀ ਦੱਸੀ ਜਗ੍ਹਾ ਪਰ ਬਿਲ ਦੀ ਪੇਮੈਂਟ ਲੈਣ ਜਾਇਆ ਜਾਂਦਾ ਸੀ ਤਾਂ ਆਪ ਉੱਥੇ ਨਹੀਂ ਮਿਲਦਾ ਸੀ ਤੇ ਆਪਣਾ ਫੋਨ ਨੰਬਰ ਵੀ ਬੰਦ ਕਰ ਲੈਂਦਾ ਸੀ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿੰਨਾ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।