ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਨੇੜਲੇ ਪਿੰਡ ਲਹਿਲ ਕਲਾਂ ਦੀਆਂ ਦੋ ਲੜਕੀਆਂ ਉਨ੍ਹਾਂ ਦੇ ਭਰਾ ਅਤੇ ਵਿਧਵਾ ਮਾਂ ਉੱਤੇ ਪਰਚਾ ਕਰਨ ਦੇ ਦੋਸ਼ਾਂ ਤਹਿਤ, ਗ੍ਰਿਫਤਾਰੀ ਨੂੰ ਲੈ ਕੇ ਅੱਜ ਕਾਫ਼ੀ ਮਰਦ ਅਤੇ ਔਰਤਾਂ ਨੇ ਕਾਮਰੇਡ ਊਧਮ ਸਿੰਘ ਸੰਤੋਖਪੁਰਾ ਸੂਬਾ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ, ਭੀਮ ਸਿੰਘ ਆਲਮਪੁਰ ਸੀਨੀਅਰ ਸੂਬਾ ਮੀਤ ਪ੍ਰਧਾਨ, ਬੀਰਬਲ ਸਿੰਘ ਲੇਹਲ ਕਲਾਂ ਸੂਬਾ ਕਮੇਟੀ ਮੈਂਬਰ ਅਤੇ ਲਾਭ ਸਿੰਘ ਨਮੋਲ ਦੀ ਅਗਵਾਈ ਹੇਠ ਥਾਣਾ ਲਹਿਰਾ ਵਿਖੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ, ਕਿ ਲੰਘੀ 28 ਅਗਸਤ ਨੂੰ ਦਰਸ਼ਨ ਸਿੰਘ ਪੁੱਤਰ ਨਰੰਜਣ ਸਿੰਘ ਲੇਹਲ ਕਲਾਂ ਵੱਲੋਂ ਦਾੜ੍ਹੀ ਪੁੱਟਣ ਦੇ ਦੋਸ਼ਾਂ ਤਹਿਤ ਸਰਬਜੀਤ ਕੌਰ,ਕਾਲੋ ਕੌਰ ਉਨ੍ਹਾਂ ਦੀ ਮਾਤਾ ਕਰਮ ਕੌਰ ਤੋਂ ਇਲਾਵਾ ਭਰਾ ਜਗਸੀਰ ਸਿੰਘ ਉੱਤੇ ਵੱਖ- ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ।ਜਿਸ ਦੇ ਦੋਸ਼ ਰੋਸ ਵਜੋਂ ਅੱਜ ਇਹ ਧਰਨਾ ਦਿੱਤਾ ਗਿਆ। ਇਸ ਸਮੇਂ ਉਪਰੋਕਤ ਸਾਥੀਆਂ ਨੇ ਸੰਬੋਧਨ ਕਰਦਿਆਂ ਕਿਹਾ,ਕਿ ਪੁਲਿਸ ਨੇ ਬਿਨਾ ਛਾਣਬੀਣ ਤੋਂ ਕੁਆਰੀਆਂ ਕੁਡ਼ੀਆਂ ਅਤੇ ਵਿਧਵਾ ਮਾਂ ਅਤੇ ਲੜਕੇ ਤੇ ਪਰਚਾ ਦਰਜ ਕਰਕੇ ਅਤਿ ਨਿੰਦਣਯੋਗ ਕਾਰਵਾਈ ਕੀਤੀ ਹੈ। ਪਰਚਾ ਦਰਜ ਕਰਕੇ ਕੁੜੀਆਂ ਦੇ ਵਿਆਹ ਸਬੰਧੀ ਭਵਿੱਖ ਖ਼ਰਾਬ ਕਰਨ ਦਾ ਪੁਲਸ ਵਲੋਂ ਯਤਨ ਕੀਤਾ ਗਿਆ ਹੈ। ਜਦੋਂ ਕਿ ਘਟਨਾ ਵਾਲੀ ਥਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਉਨ੍ਹਾਂ ਰਹੀ ਪੜਤਾਲ ਕਰਕੇ ਕਾਰਵਾਈ ਕਰਨੀ ਚਾਹੀਦੀ ਸੀ। ਜਦੋਂ ਕਿ ਪੁਲੀਸ ਅਨੁਸਾਰ ਦਰਸ਼ਨ ਸਿੰਘ ਦੇ ਬਿਆਨ ਮੁਤਾਬਿਕ ਮੁਖਤਿਆਰ ਸਿੰਘ ਦੇ ਪਰਿਵਾਰ ਨਾਲ ਪਾਣੀ ਲੰਘਾਉਣ ਸਬੰਧੀ ਮੇਰਾ ਝਗੜਾ ਹੋਇਆ ਸੀ। ਉਹ ਆਪਣੇ ਪੋਤਰੇ ਨੂੰ ਬੈਨ ਤੇ ਚੜ੍ਹਾ ਕੇ ਵਾਪਸ ਆ ਰਿਹਾ ਸੀ। ਇਸ ਪਰਿਵਾਰ ਵੱਲੋਂ ਕੁੱਟਮਾਰ ਕੀਤੀ, ਕੁੱਟਮਾਰ ਕਰਕੇ ਜ਼ਖਮੀ ਕਰਨ,ਦਾੜ੍ਹੀ ਪੁੱਟ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਜਿਸ ਕਰਕੇ ਇਹ ਪਰਚਾ ਦਰਜ ਕੀਤਾ ਗਿਆ ਸੀ।