ਬੇਰੁਜ਼ਗਾਰ B.Ed ਅਧਿਆਪਕਾਂ ਨੇ ਚੰਨੀ ਖਿਲਾਫ਼ ਕੀਤੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਖ-ਵੱਖ ਥਾਵਾਂ ਉੱਤੇ ਜਾ ਕੇ ਸਿਰਫ ਐਲਾਨ ਕਰ ਰਹੇ ਹਨ ਜੋ ਸਿਰਫ਼ ਇੱਕ ਚੋਣ ਪ੍ਰਚਾਰ ਹੈ। ਜਦਕਿ ਹਕੀਕੀ ਰੂਪ ਵਿਚ ਕੁਝ ਵੀ ਨਹੀਂ ਹੋ ਰਿਹਾ। ਇਸ ਲਈ ਅਸੀਂ ਹਰੇਕ ਸਮਾਗਮ ਵਿੱਚ ਜਾਕੇ ਸਰਕਾਰ ਦੇ ਫੋਕੇ ਲਾਰਿਆਂ ਦਾ ਭਾਂਡਾ ਭੰਨ ਰਹੇ ਹਾਂ। ਉਕਤ ਸਬਦ ਸਥਾਨਕ ਅਨਾਜ ਮੰਡੀ ਵਿਚ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੇ ਸਮਾਗਮ ਵਿੱਚ ਮੁਰਦਾਬਾਦ ਦੇ ਨਾਹਰੇ ਲਾਉਣ ਵਾਲੇ ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਨੇ ਦੱਸਿਆ ਕਿ ਬੇਰੁਜ਼ਗਾਰ ਆਗੂਆਂ ਸੁਖਜੀਤ ਬੀਰ ਗੁਰਮੀਤ ਬੋਹਾ, ਕੁਲਵੀਰ ਕੌਰ ਬੋਹਾ, ਬਲਜੀਤ ਕੌਰ ਬੋਹਾ ਨੇ ਦੱਸਿਆ ਕਿ ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕ ਪਿਛਲੇ ਸਾਢੇ ਚਾਰ ਸਾਲ ਤੋਂ ਕਾਂਗਰਸ ਸਰਕਾਰ ਦੇ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਵਾਲੇ ਚੋਣ ਵਾਅਦੇ ਅਨੁਸਾਰ ਰੁਜ਼ਗਾਰ ਮੰਗ ਰਹੇ ਹਨ।
ਪ੍ਰੰਤੂ ਪਹਿਲਾਂ ਕੈਪਟਨ ਅਤੇ ਸਿੰਗਲਾ ਦੀ ਜੋੜੀ ਜ਼ਬਰ ਕਰਦੀ ਰਹੀ। ਹੁਣ ਚੰਨੀ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਜੋੜੀ ਵੱਲੋ ਲਾਰੇ ਲਗਾਏ ਜਾ ਰਹੇ ਹਨ। ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੇ ਸ਼ਹਿਰ ਜਲੰਧਰ ਵਿਖੇ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ ਕਰੀਬ ਦੋ ਮਹੀਨਾ ਹੀ ਚੁੱਕਾ ਹੈ ਸਿੱਖਿਆ ਮੰਤਰੀ ਵੱਲੋਂ ਓਹਨਾ ਦੀ ਸਾਰ ਨਹੀਂ ਲਈ ਜਾ ਰਹੀ। ਹਰੇਕ ਵਾਰ ਇਕ ਹਫਤੇ ਦਾ ਲਾਰਾ ਲਗਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਜਦਕਿ ਕਰੀਬ ਇਕ ਸੋ ਪੰਜਹਾ ਦਿਨ ਤੋਂ ਟੈਂਕੀ ਉੱਤੇ ਬੈਠੇ ਮੁਨੀਸ਼ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬੇਰੁਜ਼ਗਾਰਾਂ ਵੱਲੋ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਮਾਨਸਾ ਅਤੇ ਸੰਗਰੂਰ ਵਾਂਗ ਮੁੱਖ ਮੰਤਰੀ ਦੀ ਆਮਦ ਮੌਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਭਾਵੇਂ ਸਥਾਨਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪ੍ਰੰਤੂ ਫੇਰ ਵੀ ਬੇਰੁਜ਼ਗਾਰ ਗੁਪਤ ਤਰੀਕੇ ਨਾਲ ਪੰਡਾਲ ਵਿੱਚ ਦਾਖਿਲ ਹੋਣ ਵਿਚ ਸਫਲ ਹੋ ਗਏ। ਪਰ ਪ੍ਰਸ਼ਾਸਨ ਵਲੋਂ CM ਚੰਨੀ ਨਾਲ ਮੀਟਿੰਗ ਦੇ ਭਰੋਸੇ ‘ਤੇ ਨਾਅਰੇਬਾਜ਼ੀ ਰੋਕ ਦਿੱਤੀ। ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮੀਟਿੰਗ ਵਿਚ ਮੰਗਲਵਾਰ ਰਾਤ ਤੱਕ ਇਸ਼ਤਿਹਾਰ ਜਾਰੀ ਕਰਨ ਅਤੇ ਜਲਦ ਹੀ ਆਨਲਾਈਨ ਪੋਰਟਲ ਸ਼ੁਰੂ ਕਰਨ ਦਾ ਭਰੋਸਾ ਦਿੱਤਾ ।