ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਚ ਪਿੰਡ ਤੁਗਲਵਾਲ ਤੋਂ ਆਇਆ ਇੱਕ ਪਰਿਵਾਰ ਕਿਰਾਏ ਤੇ ਰਹਿ ਰਿਹਾ ਹੈ। ਜਿਸ ਦਾ ਕਿ ਇਕ ਚੌਦਾਂ ਸਾਲਾ ਬੱਚਾ ਜੋਬਨਪ੍ਰੀਤ ਜੋ ਕਿ ਚਾਰ ਦਿਨ ਪਹਿਲਾਂ ਰਾਮਲੀਲਾ ਦੇਖਣ ਗਿਆ ਸੀ ਪਰ ਵਾਪਸ ਨਹੀਂ ਆਇਆ। ਜਾਣਕਾਰੀ ਦਿੰਦਿਆਂ ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੋ ਕਿ ਚਾਰ ਦਿਨ ਪਹਿਲਾਂ ਰਾਤ ਰਾਮਲੀਲਾ ਦੀਆਂ ਝਾਕੀਆਂ ਲੰਘ ਰਹੀਆਂ ਸਨ ਤਾਂ ਉਹ ਝਾਕੀਆਂ ਦੇਖਣ ਚਲਾ ਗਿਆ।

ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚ ਉਸ ਦੀ ਤਲਾਸ਼ ਕਰ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕਿਤੋਂ ਵੀ ਉਸ ਦਾ ਪਤਾ ਨਹੀਂ ਲੱਗ ਰਿਹਾ। ਇਸ ਬਾਰੇ ਉਹਨਾਂ ਨੇ ਪੁਲਿਸ ਨੂੰ ਵੀ ਰਿਪੋਰਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਉਨ੍ਹਾਂ ਦੇ ਬੱਚੇ ਬਾਰੇ ਪਤਾ ਲੱਗਦਾ ਹੈ ਤਾਂ ਫੋਨ ਰਾਹੀਂ ਸੰਪਰਕ ਕਰਨ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe

ਜਦੋਂ ਇਸ ਬਾਰੇ ਥਾਣਾ ਕਾਦੀਆਂ ਦੇ ਐਸਐਚਓ ਬਲਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਉਹ ਬੱਚੇ ਦੀ ਭਾਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਰਿਵਾਰ ਬਹੁਤ ਹੀ ਗ਼ਰੀਬ ਹੈ। ਇਹ ਪਿੰਡ ਤੁਗਲਵਾਲ ਤੋਂ ਆ ਕੇ ਇੱਥੇ ਕਿਰਾਏ ‘ਤੇ ਰਹਿ ਰਹੇ ਹਨ। ਜੋਬਨਪ੍ਰੀਤ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ।























