ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਮੰਤਰੀ ਮੰਡਲ ਵਿਚੋਂ ਨਾਮ ਕੱਟੇ ਜਾਣ ਤੇ ਆਪਣੀ ਸਫਾਈ ਦਿੱਤੇ ਜਾਣ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੰਦ ਕਸੇ ਗਏ ਹਨ। ਫਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਜੇਕਰ ਉਹ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਆਪਣਾ ਅਸਤੀਫਾ ਸਪੀਕਰ ਸਾਹਿਬ ਨੂੰ ਸੌਂਪ ਚੁੱਕੇ ਹਨ ਤਾਂ ਕਿਸ ਹੈਸੀਅਤ ਨਾਲ ਬਤੌਰ ਵਿਧਾਇਕ ਦੀਆਂ ਸਹੂਲਤਾਂ ਦਾ ਆਨੰਦ ਮਾਣਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾਗਰਾ ਸਾਹਿਬ ਪਹਿਲਾਂ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀਆਂ ਆਪਣੇ ਕਾਂਗਰਸੀ ਵਰਕਰਾਂ ਵੱਲੋਂ ਵਧਾਈਆਂ ਤੱਕ ਕਬੂਲਦੇ ਰਹੇ ਅਤੇ ਅੰਤ ਵਿਚ ਜਦੋਂ ਨਾਮ ਮੰਤਰੀ ਮੰਡਲ ਦੀ ਸੂਚੀ ਵਿੱਚੋਂ ਕੱਟਿਆ ਗਿਆ ਤਾਂ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਇਸ ਲਈ ਉਹ ਮੰਤਰੀ ਬਣਨ ਵਾਲੀ ਦੌੜ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਪਲਾਂਟ ਦੇ ਪ੍ਰਾਜੈਕਟ ਵੀ ਅਕਾਲੀ ਦਲ ਦੀ ਹੀ ਦੇਣ ਹਨ, ਸ਼ਹਿਰਾਂ ਵਿਚ ਲੱਗ ਰਹੀਆਂ ਟਾਈਲਾਂ ਹੈਰੀਟੇਜ ਵਿਭਾਗ ਵਲੋਂ ਤੇ ਪਿੰਡਾਂ ਵਿਚ ਵੀ ਹੋ ਰਹੇ ਵਿਕਾਸ ਕਾਰਜ 14ਵੇੰ ਵਿੱਤ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਫੰਡਾਂ ਨਾਲ ਹੋ ਰਹੇ ਹਨ ਜੋ ਕੇਂਦਰ ਸਰਕਾਰ ਦੀਆਂ ਸਕੀਮ ਅਧੀਨ ਆਉਂਦੇ ਹਨ।