ਨਾਭਾ ਬਲਾਕ ਦੇ ਪਿੰਡ ਹੱਲੋਤਾਲੀ ਵਿਚ 32 ਸਾਲਾ ਨੌਜਵਾਨ ਸੁਖਚੈਨ ਦਾਸ ਸਾਬਕਾ ਸਰਪੰਚ ਦੇ ਪੁੱਤਰ ਸਨ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਕੇ ਉਸ ਦਾ ਮੋਟਰਸਾਈਕਲ ਚੋਰੀ ਕਰ ਲਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸੁਖਚੈਨ ਦਾਸ ਦਾ ਅੰਤਮ ਸੰਸਕਾਰ ਨਹੀਂ ਕੀਤਾ ਗਿਆ ਸੀ, ਜਿਸ ਦੀ ਲਾਸ਼ ਨੂੰ ਘਰ ਦੇ ਵਿੱਚ ਹੀ ਰੱਖੀ ਗਿਆ ਸੀ। ਮਾਪਿਆਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਸੀ।
ਪਰ ਪੁਲਸ ਵੱਲੋਂ ਇਨਸਾਫ ਨਾ ਦੁਆਇਆ ਗਿਆ ਜਿਸ ਨੂੰ ਲੈ ਕੇ ਨਾਭਾ ਭਾਦਸੋਂ ਖੰਨਾ ਰੋੜ ਨੂੰ ਲਾਸ਼ ਰੱਖ ਮਾਪਿਆਂ ਅਤੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਜਾਮ ਕਰ ਦਿੱਤਾ ਅਤੇ ਮਾਪਿਆਂ ਵੱਲੋਂ ਜੋਤੀ ਫੈਕਟਰੀ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਗਿਆ ਦੋਸ਼ ਲਗਾਇਆ ਕਿ ਜੋਤੀ ਫੈਕਟਰੀ ਦੇ ਵਿੱਚ ਕੁਝ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਉਸ ਨੂੰ ਮਾਰਿਆ ਗਿਆ ਹੈ ਮ੍ਰਤਿਕ ਜੋਤੀ ਫੈਕਟਰੀ ਦੇ ਵਿੱਚ 10 ਸਾਲ ਤੋਂ ਲਗਾਤਾਰ ਕੰਮ ਕਰਦਾ ਰਿਹਾ ਸੀ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਧਰਨੇ ਵਿੱਚ ਕਿਸਾਨ ਯੁਨੀਅਨ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਪੁਲਸ ਵੱਲੋਂ ਧਰਨਾ ਲੱਗਣ ਤੋਂ ਬਾਅਦ ਫੈਕਟਰੀ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨਸਾਫ ਦੀ ਮੰਗ ਨੂੰ ਲੈ ਕੇ ਲੋਕਾਂ ਦਾ ਅਤੇ ਮਾਪਿਆਂ ਦਾ ਕਹਿਣਾ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਧਰਨਾ ਜਾਰੀ ਰਹੇਗਾ।