ਜੀ ਐਸ ਟੀ ਦੀ ਕਈ ਕਰੋੜਾਂ ਦੀ ਹੇਰਾਫੇਰੀ ਨੂੰ ਲੈਕੇ ਸੁਰਖੀਆਂ ‘ਚ ਆਏ ਸ਼ਹਿਰ ਅਬੋਹਰ ‘ਚ ਅੱਜ ਮੁੜ ਜੀ ਐਸ ਟੀ ਵਿਭਾਗ ਦੀਆਂ ਟੀਮਾਂ ਵਲੋਂ ਕਈ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਇਹ ਕਾਰਵਾਈ ਹਲੇ ਜਾਰੀ ਸੀ। ਟੀਮ ਵਲੋਂ ਦੁਕਾਨਾਂ ਦਾ ਰਿਕਾਰਡ ਕਬਜ਼ੇ ਵਿੱਚ ਲਿਆ ਗਿਆ ਹੈ।
ਜੀ ਐਸ ਟੀ ਦੀਆਂ ਟੀਮਾਂ ਵਲੋਂ ਅੱਜ ਅਬੋਹਰ ਦੇ ਮਲੋਟ-ਹਨੂਮਾਨਗੜ੍ਹ ਚੌਂਕ ‘ਤੇ ਸਥਿਤ ਮੋਦੀ ਦੀ ਹੱਟੀ ਸਣੇ ਬਾਜ਼ਾਰ ਨੰਬਰ 11 ‘ਚ ਸਥਿਤ ਰਾਣੀ ਸਾਹਿਬਾ ਕੱਪੜੇ ਦੀ ਦੁਕਾਨ ‘ਤੇ ਇਹ ਕਾਰਵਾਈ ਕੀਤੀ ਗਈ। ਮੁਢਲੇ ਤੌਰ ਤੇ ਜਾਣਕਾਰੀ ਮਿਲੀ ਹੈ ਕਿ ਜੀ ਐਸ ਟੀ ਦੀ ਹੇਰਾਫੇਰੀ ਨੂੰ ਰੋਕਣ ਲਈ ਵਿੰਗ ਵਲੋਂ ਮੋਨੀਟਰਿੰਗ ਕੀਤੀ ਜਾਂਦੀ ਹੈ , ਸ਼ੱਕ ਹੋਣ ‘ਤੇ ਵਿੰਗ ਵਲੋਂ ਸਬੰਧਿਤ ਦੁਕਾਨਾਂ ,ਅਦਾਰਿਆਂ ਦੀ ਜਾਂਚ ਦੇ ਹੁਕਮ ਉਚ ਅਧਿਕਾਰੀਆਂ ਵਲੋਂ ਜਾਰੀ ਕੀਤੇ ਜਾਂਦੇ ਹਨ, ਇਹ ਕਾਰਵਾਈ ਵੀ ਇਸਦਾ ਹਿੱਸਾ ਹੈ। ਟੀਮ ਵਲੋਂ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਰਾਣਾਂ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਇਹ ਸਾਰੀ ਕਾਰਵਾਈ ਦੁਕਾਨ ਮਾਲਕ ਦੀ ਹਾਜਰੀ ਵਿਚ ਚਲ ਰਹੀ ਹੈ। 5-6 ਮੈਂਬਰੀ ਟੀਮ ਵਲੋਂ ਇਹ ਕਾਰਵਾਈ ਜਾਰੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਜੀ ਐਸ ਟੀ ਵਿਭਾਗ ਦੇ ਅਧਿਕਾਰੀ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਕਾਰਵਾਈ ਚਲ ਰਹੀ ਹੈ ਅਤੇ ਇਸਦੇ ਮੁਕੰਮਲ ਹੋਣ ਤੇ ਜਾਂਚ ਬਾਅਦ ਹੀ ਪਤਾ ਚਲ ਸਕੇਗਾ ਕਿ ਜੀ ਐਸ ਟੀ ਦੀ ਚੋਰੀ ਜਾ ਹੇਰਾਫੇਰੀ ਕਿੰਨੀ ਹੈ।