ਸਬ-ਡਿਵੀਜ਼ਨ ਤਪਾ ਮੰਡੀ ਦੇ ਪਿੰਡ ਮੋੜ ਨਾਭਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਸਾਹਮਣੇ ਪਿੰਡ ਦੇ ਐਨ.ਆਰ.ਆਈ ਅਤੇ ਸਮਾਜਸੇਵੀ ਭਰਾਵਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਤੇਰਾਂ-ਤੇਰਾਂ ਬੁੱਕ ਸਟੋਰ ਖੋਲ੍ਹਿਆ ਗਿਆ। ਇਸ ਮੌਕੇ ਮੁੱਖ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਰੋਨਾ ਮਹਾਵਾਰੀ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮਕਾਜ ਠੱਪ ਹੋਣ ਦੇ ਨਾਲ-ਨਾਲ ਸਕੂਲ ਵੀ ਬੰਦ ਸਨ। ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ। ਸਕੂਲ ਨਾ ਲੱਗਣ ਕਾਰਨ ਸਕੂਲੀ ਬੱਚਿਆਂ ਦੇ ਸਿੱਖਿਆ ਪੱਧਰ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ।
ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਪਿੰਡ ਮੌੜ ਨਾਭਾ ਵਿੱਚ ਤੇਰਾਂ-ਤੇਰਾਂ ਬੁੱਕ ਸਟੋਰ ਚਲਾਉਣ ਵਿੱਚ ਪਿੰਡ ਦੇ ਵਿਦੇਸ਼ “ਮਨੀਲਾ” ਬੈਠੇ ਸਮਾਜ ਸੇਵੀ ਐੱਨ.ਆਰ.ਆਈ ਬੰਟੀ ਸਿੰਘ ਮਾਨ ਅਤੇ ਮੌੜ ਨਾਭਾ ਦੇ ਉਸ ਦੇ ਭਰਾ ਲਾਰੀ ਸਿੰਘ ਮਾਨ ਵੱਲੋਂ ਸਕੂਲੀ ਬੱਚਿਆਂ ਨੂੰ ਮੁਫ਼ਤ ਸਟੇਸ਼ਨਰੀ ਲਈ 50 ਹਜ਼ਾਰ ਦੀ ਨਗਦ ਰਾਸ਼ੀ ਭੇਜੀ ਗਈ ਹੈ। ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਤੇਰਾਂ-ਤੇਰਾਂ ਬੁੱਕ ਸਟੋਰ ਵਿਚ ਸਕੂਲੀ ਵਿਦਿਆਰਥੀਆਂ ਨੂੰ 50 ਤਰ੍ਹਾਂ ਦੇ ਸਟੇਸ਼ਨਰੀ ਦਾ ਸਾਮਾਨ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ.ਜਿਸ ਦੀ ਅੱਜ ਰਸਮੀ ਤੌਰ ਤੇ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਬੁੱਕ ਸਟੋਰ ਦਾ ਲਾਭ ਪਿੰਡ ਦੇ ਦੋਵੇਂ ਸਕੂਲਾਂ ਦੇ ਇੱਕ ਹਜ਼ਾਰ ਦੇ ਵਿਦਿਆਰਥੀ ਲਾਹਾ ਲੈਣਗੇ। ਅਧਿਆਪਕਾਂ,ਪਿੰਡ ਵਾਸੀਆਂ ਅਤੇ ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਲੋੜਵੰਦ ਵਿਦਿਆਰਥੀਆਂ ਦੇ ਮੂੰਹ ਤੇ ਰੌਣਕ ਵੇਖਣ ਨੂੰ ਮਿਲੀ। ਉਨ੍ਹਾਂ ਨੇ ਵੀ ਇਸ ਉਪਰਾਲੇ ਦਾ ਧੰਨਵਾਦ ਕੀਤਾ।