ਬੀਤੇ ਦਿਨੀਂ ਬਾਘਾ ਪੁਰਾਣਾ ਦੇ ਬੱਸ ਅੱਡੇ ਦੋ ਧੜਿਆ ਵਿੱਚ ਰੱਜ ਕੇ ਲੜਾਈ ਹੋਈ ਜਿਸ ਦੌਰਾਨ ਕਿਰਪਾਨਾਂ ,ਖੰਡੇ, ਡਾਂਗਾਂ ਵੀ ਚੱਲੀਆ ਬੱਸ ਅੱਡੇ ਵਿੱਚ ਸਹਿਮ ਦਾ ਅਤੇ ਹਫੜਾ ਤਫੜੀ ਮਾਹੌਲ ਬਣ ਗਿਆ। ਇਹ ਘਟਨਾ ਜਿਸ ਦੌਰਾਨ ਹਰਕੀਰਤ ਸਿੰਘ ਨੇ ਆਪਣੇ ਸਾਥੀਆਂ ਨਾਲ ਆ ਕੇ ਕੋਮਲ ਪ੍ਰੀਤ ਉਰਫ਼ ਵਿੱਕੀ ਵਾਸੀ ਸਮਾਲਸਰ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕੋਮਲ ਪ੍ਰੀਤ ਦੇ ਰੌਲਾ ਪਾਉਣ ਤੇ ਉਸਦੇ ਨਾਲ ਆਇਆ ਉਸ ਦਾ ਸਾਥੀ ਹਰਪ੍ਰੀਤ ਸ਼ਰਮਾ ਜਦੋ ਛਡਾਉਣ ਲਈ ਆਇਆ ਤਾਂ ਹਰਕੀਰਤ ਸਿੰਘ ਨੇ ਉਸ ਤੇ ਵੀ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਜਖਮੀ ਕਰ ਦਿੱਤਾ ਅਤੇ ਮੌਕੇ ਤੋ ਫ਼ਰਾਰ ਹੋ ਗਏ। ਜਖਮੀਆਂ ਨੂੰ ਸਰਕਾਰੀ ਹਸਪਤਾਲ ਬਾਘਾ ਪੁਰਾਣਾ ਵਿੱਚ ਦਾਖਲ ਕਰਵਾਇਆ ਗਿਆ। ਇਸ ਮਸਲੇ ਉਪਰ ਬਾਘਾ ਪੁਰਾਣਾ ਪੁਲਿਸ ਵੱਲੋ ਸਖਤ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਦਿੰਦਿਆ ਡੀ.ਐਸ.ਪੀ. ਜਸਬਿੰਦਰ ਸਿੰਘ ਖੈਰਾ ਨੇ ਇੱਕ ਪ੍ਰੇੱਸ ਵਾਰਤਾ ਦੇ ਦੌਰਾਨ ਦੱਸਿਆ ਕਿ ਇਹ ਘਟਨਾ 13 ਸਤੰਬਰ 2021 ਨੂੰ ਸਵੇਰੇ 10.30 ਵਜੇ ਵਾਪਰੀ ਇਸ ਲੜਾਈ ਦਾ ਕਾਰਣ ਆਪਸੀ ਰੰਜਿਸ ਹੀ ਸੀ ਦੋਨੋਂ ਹੀ ਧੜੇ ਅਕਾਲੀ ਦਲ ਨਾਲ ਸਬੰਧ ਰੱਖਦੇ ਹਨ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀ ਚੋਣਾਂ ਕਾਰਨ ਕੋਮਲ ਪ੍ਰੀਤ ਸਿੰਘ ਨੇ ਰੋਡੇ ਕਾਲਜ ਵਿੱਚ ਅਕਾਲੀ ਦਲ ਪਾਰਟੀ ਦਾ ਪੋਸਟਰ ਲਗਾਇਆ ਸੀ ਜਿਸਦਾ ਹਰਕੀਰਤ ਸਿੰਘ ਵਿਰੋਧ ਕਰਦਾ ਸੀ। ਜਿਸ ਨਾਲ ਇਹਨਾਂ ਦੀ ਆਪਸੀ ਰੰਜਿਸ ਪੈਦਾ ਹੋ ਗਈ ਅਤੇ ਹਰਕੀਰਤ ਸਿੰਘ ਅਤੇ ਕੋਮਲ ਪ੍ਰੀਤ ਸਿੰਘ ਦਾ ਆਪਸੀ ਝਗੜਾ ਵੱਧ ਗਿਆ। ਕੋਮਲ ਪ੍ਰੀਤ ਸਿੰਘ ਉਰਫ਼ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਸਮਾਲਸਰ ਦੇ ਬਿਆਨਾਂ ਤੇ ਹਰਕੀਰਤ ਸਿੰਘ ਵਾਸੀ ਰੋਡੇ, ਭਿੰਦਾ ਵਾਸੀ ਚੰਨੁਵਾਲਾ, ਹਰਮਨ ਸਿੰਘ ਵਾਸੀ ਰੋਡੇ,ਸੁਖਜਿੰਦਰ ਸਿੰਘ ਸੁਖ ਵਾਸੀ ਰੋਡੇ ਅਤੇ ਜਸੁ ਸਿੰਘ ਵਾਸੀ ਰੋਡੇ ਅਤੇ ਹੋਰ ਅਣ ਪਛਾਤੇ ਨੌਜਵਾਨ ਦੇ ਖਿਲਾਫ਼ ਥਾਣਾ ਬਾਘਾ ਪੁਰਾਣਾਂ ਵਿਖੇ ਮੁਕਦਮਾ ਨੰਬਰ 208 ਮਿਤੀ 13-09-2021, 307, 324, 323, 148, 149 ਧਾਰਾ ਦੇ ਅਧੀਨ ਦਰਜ਼ ਕੀਤਾ ਗਿਆ। ਪੁਲਿਸ ਵੱਲੋ ਨੌਜਵਾਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇ ਕੋਈ ਵੀ ਇਸ ਤਰਾਂ ਦੀ ਹਰਕਤਾਂ ਕਰਦਾ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ।