ਫਾਜ਼ਿਲਕਾ ਦੇ ਵਿੱਚ ਚੋਰੀ ਚਕਾਰੀ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਵਿਚ ਸਹਾਰਨਪੁਰ ਤੋਂ ਆ ਕੇ ਕਪੜੇ ਦਾ ਵਪਾਰ ਕਰਨ ਵਾਲੇ ਇਕ ਵਪਾਰੀ ਦੇ ਘਰ ਲੁਟੇਰਿਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਚਾਕੂ ਦੀ ਨੋਕ ਤੇ ਵਪਾਰੀ ਦੇ ਭਰਾ ਨੂੰ ਬੰਨ੍ਹ ਕੇ ਪੇਟੀ ਵਿੱਚ ਪਏ ਦੋ ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਕੱਪੜਾ ਵਪਾਰੀ ਵੱਲੋਂ ਏਸ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ। ਜਿਸ ਤੇ ਪੁਲਿਸ ਵੱਲੋਂ ਕੱਪੜਾ ਵਪਾਰੀ ਆਜ਼ਾਦ ਦੇ ਬਿਆਨ ਤੇ ਤਿੰਨ ਅਗਿਆਤ ਲੁਟੇਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਕੱਪੜਾ ਵਪਾਰੀ ਅਜ਼ਾਦ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਚਲਦਿਆਂ ਬਾਹਰ ਗਏ ਹੋਏ ਸਨ। ਉਸਦਾ ਭਰਾ ਸ਼ਹਿਜ਼ਾਦ ਘਰ ਦੇ ਵਿੱਚ ਇਕੱਲਾ ਸੀ। ਪਾਣੀ ਪੀਣ ਦੇ ਬਹਾਨੇ ਤਿੰਨੋਂ ਲੁਟੇਰੇ ਘਰ ਦੇ ਵਿੱਚ ਵੜ੍ਹ ਗਏ ਅਤੇ ਉਸ ਦੇ ਭਰਾ ਨੂੰ ਚਾਕੂ ਦੀ ਨੋਕ ਤੇ ਬੰਦੀ ਬਣਾ ਲਿਆ ਗਿਆ। ਅਤੇ ਪੇਟੀ ਵਿਚ ਪਏ ਲਗਭਗ ਦੋ ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਵੱਲੋਂ ਉਸਦੇ ਭਰਾ ਦੇ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ ਬਲਕਿ ਉਸ ਦੇ ਹੱਥ-ਪੈਰ ਬੰਨ੍ਹ ਕੇ ਉਹਨੂੰ ਕਮਰੇ ਦੇ ਵਿਚ ਤਾੜ ਦਿੱਤਾ ਗਿਆ ਅਤੇ ਫਰਾਰ ਹੋ ਗਏ। ਲਗਭਗ ਅੱਧੇ ਘੰਟੇ ਬਾਅਦ ਜਦ ਆਜ਼ਾਦ ਦੀ ਪਤਨੀ ਅਪਨੇ ਦੇਵਰ ਸ਼ਹਿਜ਼ਾਦ ਨੂੰ ਰੋਟੀ ਦੇਣ ਦੇ ਲਈ ਆਈ ਤਾਂ ਉਸ ਨੇ ਦਰਵਾਜਾ ਖੋਲ੍ਹ ਕੇ ਸ਼ਹਿਜ਼ਾਦ ਨੂੰ ਕਮਰੇ ਵਿਚੋਂ ਬਾਹਰ ਕੱਢਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਅਤੇ 3 ਲੁਟੇਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ। ਥਾਣਾ ਸਿਟੀ ਦੇ ਐਸ ਐਚ ਓ ਮਨਜੀਤ ਸਿੰਘ ਨਾਲ ਜਦ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖਂਗਾਲੇ ਰਹੇ ਹਨ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।