ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਡੋਡਾਵਾਲੀ ਦੇ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਚੋ ਮਾਇਆ ਚੋਰੀ ਕੀਤੀ ਇਸ ਦੀ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਗ੍ਰੰਥੀ ਅਤੇ ਉਸਦੇ ਬੇਟੇ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਦੀ ਪੁਲਿਸ ਨੇ ਪਿੰਡ ਡੋਡਾਵਾਲੀ ਵਾਸੀ ਇਕ ਵਿਅਕਤੀ ਦੇ ਬਿਆਨਾਂ ਤੇ ਗੁਰਦੁਆਰਾ ਰਾਮਸਰ ਸਾਹਿਬ ਦੇ ਗ੍ਰੰਥੀ ਅਤੇ ਉਸਦੇ ਬੇਟੇ ਤੇ ਮਾਮਲਾ ਦਰਜ ਕੀਤਾ ਹੈ। ਬਿਆਨ ਕਰਤਾ ਅਨੁਸਾਰ ਪਿੰਡ ਚਕ ਗਾਂਧਾ ਸਿੰਘ ਵਾਲਾ ਦਾ ਗੁਰਮੀਤ ਸਿੰਘ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਚ ਗ੍ਰੰਥੀ ਹੈ। 14-15 ਸਤੰਬਰ ਦੀ ਦਰਮਿਆਨੀ ਰਾਤ ਗੁਰਮੀਤ ਸਿੰਘ ਅਤੇ ਉਸਦਾ ਬੇਟਾ ਹਰਜੀਤ ਸਿੰਘ ਗੁਰਦੁਆਰਾ ਸਾਹਿਬ ਚ ਆਏ ਅਤੇ ਗੁਰਦੁਆਰਾ ਸਾਹਿਬ ਦੀ ਗੋਲਕ ਚੋਂ ਕਰੀਬ 17 ਹਜਾਰ ਰੁਪਏ ਚੋਰੀ ਕਰ ਲਏ। ਇਹ ਘਟਨਾ ਸੀ ਸੀ ਟੀ ਵੀ ਕੈਮਰੇ ਚ ਵੀ ਕੈਦ ਹੋ ਗਈ। ਬਰੀਵਾਲਾ ਪੁਲਿਸ ਨੇ ਗੁਰਮੀਤ ਸਿੰਘ ਅਤੇ ਉਸਦੇ ਬੇਟੇ ਹਰਜੀਤ ਸਿੰਘ ਤੇ ਆਈ ਪੀ ਸੀ ਦੀ ਧਾਰਾ 457 ਅਤੇ 380 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।