ਮਿਲੀ ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਦੀ ਰਾਧਾ ਸੁਆਮੀ ਕਾਲੋਨੀ ਤੋਂ ਮੁਹੱਲਾ ਵਾਸੀ ਇਨ੍ਹੀਂ ਦਿਨੀਂ ਮੁਹੱਲੇ ਦੇ ਵਿਚ ਕੁਝ ਲੋਕਾਂ ਦੇ ਵੱਲੋਂ ਨਸ਼ੇ ਦਾ ਧੰਦਾ ਕੀਤੇ ਜਾਣ ਤੋਂ ਪ੍ਰੇਸ਼ਾਨ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਵੀ ਮੁਹੱਲਾ ਵਾਸੀਆਂ ਨੇ ਨਾ ਲੋਕਾਂ ‘ਤੇ ਕਾਰਵਾਈ ਕਰਵਾਉਣੀ ਚਾਹੀ ਤਾਂ ਇਨ੍ਹਾਂ ਲੋਕਾਂ ਨੇ ਇਕੱਠੇ ਹੋ ਮਾਫ਼ੀ ਮੰਗ ਲਈ ਅਤੇ ਅੱਗੇ ਤੋਂ ਇਹ ਕੰਮ ਨਾ ਕਰਨ ਦਾ ਭਰੋਸਾ ਦਿੱਤਾ ਪਰ ਬੀਤੇ ਕੱਲ ਨਸ਼ਾ ਤਸਕਰਾਂ ਦੇ ਵੱਲੋਂ ਮੁਹੱਲੇ ਦੇ ਹੀ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਟੁੱਕ ਦਿੱਤਾ ਗਿਆ।
ਜਿਸ ਨੂੰ ਕਿ ਸਿਵਲ ਹਸਪਤਾਲ ਫਾਜ਼ਿਲਕਾ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੇ ਪੈਂਤੀ ਟਾਂਕੇ ਲੱਗੇ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਮਹੱਲਾ ਵਾਸੀਆਂ ਨੇ ਮੀਡੀਆ ਨੂੰ ਦਿੱਤੀ ਅਤੇ ਨਾਲ ਹੀ ਫ਼ਾਜ਼ਿਲਕਾ ਦੇ ਐਸਐਸਪੀ ਦਫਤਰ ਵਿੱਚ ਇਕੱਠਾ ਹੋਏ ਮੁਹੱਲਾ ਵਾਸੀਆਂ ਨੇ ਫ਼ਾਜ਼ਿਲਕਾ ਦੇ ਐਸਐਸਪੀ ਤੋਂ ਗੁਹਾਰ ਲਗਾਈ ਕਿ ਇਸ ਮਾਮਲੇ ਵਿਚ ਦਖਲ ਦੇ ਆਰੋਪੀਆਂ ‘ਤੇ ਕਾਰਵਾਈ ਕੀਤੀ ਜਾਵੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਨਸ਼ਾ ਤਸਕਰ ਪਹਿਲਾਂ ਸ਼ਰਾਬ ਵੇਚਦੇ ਸਨ ਬਾਅਦ ਚ ਗੋਲੀਆਂ ਅਤੇ ਹੁਣ ਚਿੱਟਾ ਵੇਚ ਰਹੇ ਹਨ। ਬੀਤੇ ਕੱਲ੍ਹ ਇਨ੍ਹਾਂ ਦੇ ਵੱਲੋਂ ਨਸ਼ਾ ਵਿਕਣ ਵੇਚਣ ਤੋਂ ਰੋਕਣ ਵਾਲੇ ਸ਼ਖ਼ਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ। ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਅਤੇ ਫ਼ਾਜ਼ਿਲਕਾ ਤੋਂ ਉਸ ਨੂੰ ਫਰੀਦਕੋਟ ਮੈਡੀਕਲ ਵਿਖੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਐੱਸਐੱਸਪੀ ਦਫ਼ਤਰ ਵਿੱਚ ਇਕੱਠਾ ਹੋਏ ਹਨ ਅਤੇ ਪੁਲਿਸ ਤੋਂ ਕਾਰਵਾਈ ਦੀ ਗੁਹਾਰ ਲਗਾਈ ਹੈ। ਜਿਸ ‘ਤੇ ਐੱਸਐੱਸਪੀ ਫਾਜ਼ਿਲਕਾ ਦੇ ਵੱਲੋਂ ਉਨ੍ਹਾਂ ਨੂੰ ਥਾਣਾ ਸਿਟੀ ਵਿਖੇ ਆਪਣੀ ਰਿਪੋਰਟ ਦਰਜ ਕਰਾਉਣ ਦੀ ਗੱਲ ਆਖੀ ਗਈ ਹੈ।