ਜਲਾਲਾਬਾਦ: ਪੰਜਾਬ ’ਚ ਆਏ ਦਿਨੀਂ ਵਾਪਰ ਰਹੀਆਂ ਬਲਕਤਾਰ , ਗੈਂਗਰੇਪ ਦੀਆਂ ਘਟਨਾਵਾਂ ਵੱਧਣ ਦੇ ਨਾਲ ਨਾਲ ਹਵਸ਼ ਦੇ ਦਰਿੰਦੇ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਕੇ ਔਰਤਾਂ , ਨਾਬਾਲਗ , ਲੜਕੀਆਂ ਨੂੰ ਸ਼ਿਕਾਰ ਬਣਾ ਰਹੇ ਹਨ। ਪਰ ਸਮੇਂ ਦੀਆਂ ਸਰਕਾਰਾਂ ਸਿਰਫ ਖਾਨਪੂਰਤੀ ਲਈ ਹੀ ਔਰਤਾਂ ਦੀ ਸੁਰੱਖਿਆਂ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਾਪਰਨ ਤੋਂ ਬਾਆਦ ਜਬਰ ਜਨਾਹ ਪੀੜਿਤਾਂ ਨੂੰ ਆਸ ਦੀ ਕਿਰਨ ਨਹੀ ਜਾਪਦੀ । ਵੀਡਿਊ ’ਚ ਜਿਹੜੀ ਕੁੜੀ ਹੱਥਾਂ ’ਚ ਲਾਲ ਰੰਗ ਦਾ ਚੂੜਾ ਪਾ ਕੇ ਬੈਠੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੈ ਉਹ ਕਿਸੇ ਤਰ੍ਹਾਂ ਦੀ ਕੁੱਟਮਾਰ ਦਾ ਸ਼ਿਕਾਰ ਨਹੀ ਹੋਈ ਹੈ ਸਗੋਂ ਉਸ ਦੇ ਸਹੁਰੇ ਵੱਲੋਂ ਘਰ ’ਚ ਇਕੱਲੀ ਵੇਖ ਕੇ ਉਸ ਦੇ ਨਾਲ ਗੰਦੀ ਕਰਤੂਤ ਕਰਦੇ ਹੋਏ ਜਬਰਦਸਤੀ ਉਸ ਦੇ ਨਾਲ ਜਬਰ ਜ਼ਨਾਹ ਕੀਤਾ ਗਿਆ ਅਤੇ ਇਸ ਘਟਨਾਂ ਬਾਰੇ ਕਿਸੇ ਨੂੰ ਦੱਸਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ 7 ਦਿਨਾਂ ਤੱਕ ਉਸ ਨੂੰ ਘਰ ’ਚ ਕੈਂਦ ਕਰ ਕੇ ਰੱਖਿਆ ਗਿਆ ਹੈ। ਇਹ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾਂ ਥਾਣਾ ਸਿਟੀ ਜਲਾਲਾਬਾਦ ਦੇ ਪਿੰਡ ਬਸਤੀ ਦਿਲਾਵਰ ਸਿੰਘ ਵਾਲੀ ਤੋਂ ਸਾਹਮਣੇ ਆਈ ਹੈ।
ਮੀਡੀਆ ਦੇ ਕੈਮਰੇ ਸਾਹਮਣੇ ਲੜਕੀ ਦੇ ਵੱਲੋਂ ਸੰਗੀਨ ਆਰੋਪ ਲਗਾਏ ਗਏ ਹੋਇਆ ਦੱਸਿਆ ਕਿ ਉਹ 15 ਅਗਸਤ ਨੂੰ ਘਰ ’ਚ ਮੌਜੂਦ ਸੀ ਤਾਂ ਉਸ ਦਾ ਸਾਰਾ ਸਹੁਰਾ ਪਰਿਵਾਰ ਸਹਾਰਾ ਘਰ ਤੋਂ ਬਾਹਰ ਚੱਲਾ ਗਿਆ ਸੀ ਅਤੇ ਉਸ ਦਾ ਸਹੁਰਾ ਘਰ ’ਚ ਇਕੱਲਾ ਸੀ ਤਾਂ ਉਸ ਨੇ ਮੇਰੇ ਇਕੱਲੀ ਹੋਣ ਦਾ ਫਾਇਦਾ ਚੁੱਕੇ ਹੋਏ ਉਸ ਨੇ ਸਭ ਤੋਂ ਪਹਿਲਾ ਘਰ ਦੇ ਮੇਨ ਗੇਟ ਨੂੰ ਤਾਲਾ ਲਗਾ ਕੇ ਜਬਰਦਸਤੀ ਉਸ ਨੇ ਕਮਰੇ ’ਚ ਲੈ ਗਿਆ ਅਤੇ ਕਈ ਵਾਰ ਉਸ ਦੇ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਜਦੋਂ ਉਸ ਦੇ ਪਰਿਵਾਰਿਕ ਮੈਂਬਰਾਂ ਘਰ ਆਏ ਤਾਂ ਉਸ ਦੇ ਵੱਲੋਂ ਦੱਸੇ ਜਾਣ ਤੇ ਉਨ੍ਹਾਂ ਦੇ ਵੱਲੋਂ ਉਸ ਦੀ ਕੋਈ ਵੀ ਮਦਦ ਨਹੀ ਕੀਤੀ ਗਈ ਅਤੇ ਕਾਫੀ ਦਿਨਾਂ ਤੋਂ ਘਰ ਦੇ ’ਚ ਬੰਦ ਕਰ ਕੇ ਰੱਖਿਆ ਗਿਆ ਆਖਰਕਾਰ ਉਹ 22 ਅਗਸਤ ਨੂੰ ਕਿਸੇ ਤਰ੍ਹਾਂ ਆਪਣੀ ਜਾਨ ਬਚਾਅ ਕੇ ਆਪਣੇ ਘਰ ਪੁੱਜੀ ਅਤੇ ਜਿਸਨੇ ਸਾਰੀ ਘਟਨਾਂ ਬਾਰੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਤੇ ਜਿਸ ਤੇ ਉਨ੍ਹਾਂ ਦੇ ਵੱਲੋਂ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਸ ਦੇ ਵੱਲੋਂ ਉਸ ਦੇ ਸਹੁਰੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਿਤ ਨੇ ਮੀਡੀਆ ਦੇ ਕੈਮਰੇ ਸਾਹਮਣੇ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ’ਚ ਸ਼ਾਮਲ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਪਰਿਵਾਰ ਸਣੇ ਥਾਣਾ ਸਿਟੀ ਜਲਾਲਾਬਾਦ ਦੇ ਅੱਗੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੇ ਅਤੇ ਜਿਸਦੀ ਸਾਰੀ ਜੁੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ।