ਜੈਤੋ ਸਿਵਲ ਹਸਪਤਾਲ ਦੇ ਵਿੱਚ ਅਜੀਬੋਗਰੀਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਐਸ ਐਮ ਓ ਡਾਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿਚੋਂ 50 ਵੈਲਾਂ ਜਾਨੀ ਕਿ 500ਡੋਜ ਕੋਰੋਨਾ ਵੈਕਸੀਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਪੁਲਿਸ ਰਿਪੋਟ ਦਰਜ਼ ਕਰਵਾ ਦਿੱਤੀ ਗਈ ਹੈ, ਤੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਡਾਕਟਰ ਵਰਿੰਦਰ ਕੁਮਾਰ ਵੱਲੋਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਜੇ ਤੱਕ ਚੋਰਾਂ ਵੱਲੋਂ ਚੋਰੀ ਕਰਨ ਦਾ ਮੰਤਵ ਸਮਝ ਨਹੀਂ ਆਇਆ ਕਿ ਨਾ ਤਾਂ ਇਹ ਵੈਕਸੀਨ ਮਾਰਕੀਟ ਵਿੱਚ ਵਿਕਣੀ ਹੈ ਅਤੇ ਨਾ ਹੀ ਬਿਨਾਂ ਸਰਟੀਫਿਕੇਟ ਤੋਂ ਕੋਈ ਇਸ ਦੀ ਮਾਨਤਾ ਹੈ।