24-24 ਘੰਟੇ ਦੀ ਲੰਬੀ ਡਿਊਟੀ ਕਰਕੇ, ਰੁਝੇਵਿਆਂ, ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਹੁਣ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲੀਸ ਵੱਲੋਂ ਗਰਮ ਖਾਣਾ, ਠੰਢਾ ਤੇ ਸ਼ੁੱਧ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਜ਼ਿਲ੍ਹੇ ਦੀ ਸਮੁੱਚੇ ਥਾਣਿਆਂ, ਚੌਂਕੀਆਂ ਵਿਚ ਫਰਿੱਜ, ਮਾਈਕ੍ਰੋਵੇਵ, ਆਰ.ਓ, ਮੋਸਕਿਟੋ ਕਿੱਲਰ ਮੁਹੱਈਆ ਕਰਵਾਏ ਗਏ। ਜਿਸ ਦੀ ਵੰਡ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਪੂਨਮ ਜੀਤ ਕੌਰ ਅਤੇ ਐੱਸ.ਐੱਸ.ਪੀ ਸੰਦੀਪ ਗੋਇਲ ਨੇ ਕੀਤੀ।

ਪੁਲਿਸ ਲਾਈਨ ਵਿਖ ਜ਼ਿਲ੍ਹੇ ਦੇ ਸਮੁੱਚੇ ਥਾਣਿਆਂ ਵਿਚ ਸਾਮਾਨ ਦੀ ਵੰਡ ਕਰਨ ਉਪਰੰਤ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਪੁਲੀਸ ਵਿਭਾਗ ਕੋਲ ਕਿਸੇ ਪ੍ਰਕਾਰ ਦੇ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਪੁਲੀਸ ਮੁਲਾਜ਼ਮਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਸਮੁੱਚੇ ਠਾਣਿਆਂ ਵਿੱਚ ਫਰਿੱਜ ਮਾਈਕਰੋਵੇਵ ਆਰ.ਓ ਆਦਿ ਸਾਮਾਨ ਵੰਡਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਹੋਇਆਂ ਇਹ ਉੱਦਮ ਕੀਤਾ ਗਿਆ ਹੈ। ਉੱਧਰ ਜ਼ਿਲ੍ਹੇ ਦੇ ਸਮੁੱਚੇ ਪੁਲੀਸ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਮੁਹੱਈਆ ਕਰਵਾਏ ਗਏ ਇਨ੍ਹਾਂ ਸਾਮਾਨ ਦੇ ਉੱਦਮ ਦੀ ਸ਼ਲਾਘਾ ਵੀ ਕੀਤੀ ਗਈ।























