ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਨੂੰਨਾਂ ਦੇ ਖਿਲਾਫ ਪਿਛਲੇ ਅੱਠ ਮਹੀਨੇ ਤੋਂ ਲਗਾਤਾਰ ਫਰੀਦਕੋਟ ਜਿਲੇ ਵਿਚ ਕੋਟਕਪੂਰਾ ਦੇ ਮੋਗਾ ਰੋਡ ਰਿਲਾਇੰਸ ਪੇਟ੍ਰੋਲ ਪੰਪ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਅੱਜ ਹਾਲਾਤ ਉਸ ਵੇਲੇ ਟਕਰਾਅ ਵਾਲੇ ਬਣ ਗਏ ਜਦੋ ਦੋ ਕਿਸਾਨ ਜਥੇਬੰਦੀਆਂ ਧਰਨੇ ਤੇ ਆਪਣਾ ਹੱਕ ਜਮਾਉਣ ਲਈ ਆਹਮਣੇ ਸਾਹਮਣੇ ਹੋ ਗਏਂ ।ਇਸ ਸਮੇ ਪੁਲਿਸ ਵੱਲੋਂ ਦਖਲ ਦੇਕੇ ਦੋਨਾਂ ਧਿਰਾਂ ਦੀ ਸੁਲਹ ਕਰਵਾ ਦੋ ਅਲੱਗ ਅਲੱਗ ਧਰਨਾ ਲਗਾਉਣ ਲਈ ਮਨਾਇਆ ਗਿਆ।
ਦਰਅਸਲ ਬੀਕੇਯੂ ਡਕੌਂਦਾ ਜਿਸ ਦੇ ਕਿਸਾਨ ਲਗਾਤਾਰ ਪਿਛਲੇ ਅੱਠ ਮਹੀਨੇ ਤੋਂ ਕੋਟਕਪੂਰਾ ਚ ਪੇਟ੍ਰੋਲ ਪੰਪ ਦੇ ਬਾਹਰ ਧਰਨੇ ਤੇ ਬੈਠੇ ਸਨ ਉਨ੍ਹਾਂ ਵੱਲੋਂ ਆਪਣੀ ਨਵੀਂ ਕਿਸਾਨ ਯੂਨੀਅਨ ‘ ਭਾਰਤੀ ਕਿਸਾਨ ਯੂਨੀਅਨ ਫ਼ਤਿਹ ‘ ਬਣਾ ਲਈ ਅਤੇ ਧਰਨਾ ਜਾਰੀ ਰੱਖਿਆ ਪਰ ਜਦ ਇਸ ਗੱਲ ਦਾ ਬੀਕੇਯੂ ਡਕੌਂਦਾ ਨੂੰ ਪਤਾ ਲੱਗਿਆ ਤਾਂ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਅੱਜ ਧਰਨੇ ਵਾਲੀ ਜਗ੍ਹਾ ਤੇ ਆਪਣਾ ਹੱਕ ਜਤਾਉਂਦੇ ਹੋਏ ਇਸ ਜਗ੍ਹਾ ਤੇ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਨੂੰ ਬਹਿਣ ਦੀ ਮੰਗ ਕਰਨ ਲੱਗੇ ਪਰ ਦੂਜੇ ਪਾਸੇ ਨਵੀ ਬਣੀ ਕਿਸਾਨ ਯੂਨੀਅਨ ਬੀਕੇਯੂ ਫ਼ਤਿਹ ਵੱਲੋਂ ਹੱਕ ਜਤਾਇਆ ਗਿਆ ਕਿ ਉਨ੍ਹਾਂ ਵੱਲੋਂ ਲਗਾਤਰ ਇਹ ਧਰਨਾ ਦਿੱਤਾ ਜਾ ਰਿਹਾ ਹੈ।ਹਾਲਾਤ ਤੇ ਕਬੂ ਪਾਉਣ ਲਈ ਪੁਲਿਸ ਵੱਲੋਂ ਦਖਲ ਦੇਕੇ ਦੋਨਾਂ ਧਿਰਾਂ ਦੀ ਗੱਲਬਾਤ ਕਰਵਾ ਰਾਜ਼ੀ ਕੀਤਾ ਗਿਆ ਕਿ ਇੱਕ ਜਥੇਬੰਦੀ ਪੇਟ੍ਰੋਲ ਪੰਪ ਦੇ ਇੱਕ ਗੇਟ ਤੇ ਬੈਠੇਗੀ ਜਦਕਿ ਦੂਜੀ ਜਥੇਬੰਦੀ ਦੂਜੇ ਗੇਟ ਦੇ ਬਾਹਰ ਧਰਨਾ ਦੇਵੇਗੀ।