ਗੁਰੂਹਰਸਹਾਏ ਨਜ਼ਦੀਕੀ ਪਿੰਡ ਰੁਕਨਾ ਬਸਤੀ ਵਿਖੇ ਅਚਾਨਕ ਇੱਕ ਨੌਜਵਾਨ ਵਲੋਂ ਸਵਾਸ ਛੱਡ ਜਾਣ ਕਾਰਨ ਹੋਈ ਮੌਤ ਨਸ਼ੇ ਕਾਰਨ ਹੋਈ ਮੌਤ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ । ਜਿਸ ਲਈ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਤਰਿਆਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਨੇ ਦਸਿਆ ਕਿ ਆਪਣੇ ਨਾਲ ਆਪਣੇ ਦੋਸਤ ਜੱਗਾ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਪਤਰਿਆਂ ਵਾਲਿਆਂ ਨੂੰ ਨਾਲ ਲੈ ਕੇ ਆਪਣੀ ਭੈਣ ਨੂੰ ਪੈਸੇ ਦੇਣ ਲਈ ਪਿੰਡ ਬੁੱਲ੍ਹਾ ਰਾਏ ਹਿਠਾਡ ਆਇਆ ਸੀ। ਥੋੜ੍ਹੀ ਦੇਰ ਭੈਣ ਦੇ ਘਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਵਾਪਸੀ ਪੱਤਰਿਆਂਵਾਲੀ ਜਾਣ ਦੀ ਬਜਾਏ ਗੁਰੂਹਰਸਹਾਏ ਨੂੰ ਰਵਾਨਾ ਹੋ ਗਏ ਜਿੱਥੇ ਜੱਗਾ ਸਿੰਘ ਨੇ ਗੁਰੂਹਰਸਹਾਏ ਓਵਰ ਬ੍ਰਿਜ ਦੇ ਕੋਲ ਉਸ ਨੂੰ ਉਤਾਰ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਹਾਂ ਤੇ ਥੋੜ੍ਹੀ ਦੇਰ ਬਾਅਦ ਉਹ ਵਾਪਸ ਆ ਗਿਆ । ਦਵਿੰਦਰ ਨੇ ਦੱਸਿਆ ਕਿ ਜਦ ਮੋਹਨ ਕੇ ਉਤਾਡ਼ ਨਜ਼ਦੀਕ ਬਸਤੀ ਰੁਕਣਾ ਵਾਲਾ ਪਹੁੰਚੇ ਤਾਂ ਜਗਾ ਸਿੰਘ ਨੇ ਮੋਟਰਸਾਈਕਲ ਰੁਕਾ ਦਿੱਤਾ ਤੇ ਕਿਹਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ ਥੋੜ੍ਹਾ ਆਰਾਮ ਕਰ ਲਈਏ ਅਤੇ ਜਦ
ਮੋਟਰਸਾਈਕਲ ਰੁਕਿਆ ਤਾਂ ਨਾਲ ਹੀ ਜਗਾ ਜ਼ਮੀਨ ਦੇ ਹੇਠਾਂ ਡਿੱਗ ਗਿਆ ਜਦੋ ਓੁਸ ਜਿਸ ਨੂੰ ਬਾਅਦ ਵਿੱਚ ਛਾਂ ਹੇਠ ਬਿਠਾਇਆ ਤਾ ਦੇਖਿਆ ਤਾ ਓੁਸ ਦੇ ਸਵਾਸ ਬੰਦ ਹੋ ਚੁਕੇ ਸਨ।ਜਦੋ ਡੀਐੱਸਪੀ ਗੁਰੂ ਹਰਸਹਾਏ ਗੋਬਿੰਦਰ ਸਿੰਘ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਕੇ ਡੈੱਡ ਬੌਡੀ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਮ੍ਰਿਤਕ ਤੇ ਭੇਜ ਦਿੱਤੀ । ਮ੍ਰਿਤਕ ਜੱਗਾ ਸਿੰਘ ਦੀ ਜੇਬ ਵਿਚੋਂ ਨਸ਼ੀਲੀਆਂ ਗੋਲੀਆਂ ਵੀ ਮਿਲੀਆਂ ਹਨ । ਮੌਕੇ ਤੇ ਜਾਣਕਾਰੀ ਦਿੰਦੇ ਹੋਏ ਗੁਰੂਹਰਸਹਾਏ ਦੇ ਡੀਐਸਪੀ ਗੋਬਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਜਗਾ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਪਤਰਿਆਂ ਵਾਲਾ ਦਵਿੰਦਰ ਸਿੰਘ ਦੇ ਨਾਲ ਗੁਰੂ ਹਰਸਹਾਏ ਆਇਆ ਸੀ ਤੇ ਜਿਸ ਦੀ ਪੁੱਛ ਪੜਤਾਲ ਤੋਂ ਪਤਾ ਚੱਲਿਆ ਕਿ ਉਸ ਨੂੰ ਦੌਰਾ ਪੈਣ ਨਾਲ ਮੌਤ ਹੋਈ ਹੈ ਜਦ ਪੱਤਰਕਾਰਾਂ ਵਲੋ ਸਵਾਲ ਜੇਬ ਵਿੱਚੋਂ ਨਸ਼ੇ ਦੀਆਂ ਗੋਲੀਆਂ ਮਿਲਣ ਦਾ ਸਵਾਲ ਕਰਨ ਤਾਂ ਡੀਐਸਪੀ ਨੇ ਕਿਹਾ ਕਿ ਜੋ ਸਿਸਟਮ ਲੱਗ ਰਹੇ ਹਨ ਉਹ ਨਸ਼ੇ ਦੀ ਡੋਜ਼ ਕਾਰਨ ਹੀ ਮੌਤ ਹੋਈ ਵੀ ਲਗ ਰਹੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਕਲੀਅਰ ਹੋਵੇਗਾ ਕਿ ਉਸ ਦੀ ਨਸ਼ੇ ਨਾਲ ਮੌਤ ਹੋਈ ਆ ਜਾ ਫਿਰ ਦੌਰਾ ਪੈਣ ਨਾਲ ਮੌਤ ਹੋਈ ਹੈ । ਡੀਐਸਪੀ ਨੇ ਕਿਹਾ ਕਿ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ