ਪੰਜਾਬ ਵਿਚ ਨਸ਼ਾ ਕਈ ਪਰਿਵਾਰਾਂ ਨੂੰ ਖੋਰਾ ਲਾਈ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨਸ਼ਾ ਖਤਮ ਹੋਣ ਦੀਆਂ ਦੁਹਾਈਆਂ ਪਾ ਰਹੀ ਹੈ। ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿਚ ਇਕ ਵਿਆਹੁਤਾ ਵੱਲੋਂ ਆਪਣੇ ਪਤੀ ਦੇ ਨਸ਼ੇ ਦੀ ਲੱਤ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਜੋ ਦਰਸਾ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਇਸ ਕਦਰ ਨਸ਼ੇ ਦੀ ਦਲਦਲ ਵਿਚ ਫਸੀ ਹੋਈ ਹੈ। ਮ੍ਰਿਤਕ ਲੜਕੀ ਦੇ ਭਰਾ ਨੇ ਦੋਸ਼ ਲਗਾਏ ਕਿ ਉਸ ਦਾ ਜੀਜਾ ਨਸ਼ੇ ਦਾ ਆਦੀ ਸੀ ਜਿਸ ਕਰਕੇ ਉਹ ਉਸ ਦੀ ਭੈਣ ਨੂੰ ਕੁੱਟਮਾਰ ਕਰਦਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਭੈਣ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਕਿੱਥੇ ਗਈਆਂ ਸਰਕਾਰਾਂ ਦੀਆਂ ਕਸਮਾਂ, ਕਿਥੇ ਗਏ ਵਾਅਦੇ ਅੱਜ ਸਭ ਬੇਵਫਾਹ ਹੋ ਕੇ ਰਹਿ ਗਏ। ਉਸ ਦਾ ਨਤੀਜਾ ਕਈਆਂ ਘਰਾਂ ਦੇ ਚਿਰਾਗ ਬੁੱਝ ਗਏ। ਉਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਘਰਾਂ ਦੇ ਚਿਰਾਗ ਨਸ਼ੇ ਦੀ ਦਲ ਦਲ ਵਿਚ ਫਸ ਕੇ ਰਹਿ ਗਏ। ਅੱਜ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਦੀ ਇਕ ਆਰਤੀ ਨਾਮਕ ਮਹਿਲਾ ਨੇ ਉਸ ਵਕਤ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਉਸ ਦੇ ਪਤੀ ਦੀ ਜੋਗਿੰਦਰ ਸਿੰਘ ਵੱਲੋਂ ਨਸ਼ੇ ਦੀ ਲੱਤ ਵਿਚ ਉਸ ਨਾਲ ਆਏ ਦਿਨ ਕੁੱਟਮਾਰ ਕਰਦਾ ਸੀ ਜਿਸ ਕਰਕੇ ਮਹਿਲਾ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਅੱਜ ਉਸ ਦੇ ਪਤੀ ਨੇ ਜਦੋਂ ਇਕ ਵਾਰ ਫਿਰ ਕੁੱਟਮਾਰ ਕਰਦਿਆਂ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਤਾਂ ਉਸ ਨੇ ਦੁਖੀ ਹੋ ਕੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਲੜਕੀ ਦੇ ਭਰਾ ਨੇ ਦੋਸ਼ ਲਗਾਏ ਕਿ ਉਸ ਦਾ ਜੀਜਾ ਨਸ਼ੇ ਦਾ ਆਦੀ ਸੀ ਅਤੇ ਆਏ ਦਿਨ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਅੱਜ ਫਿਰ ਉਸ ਦੇ ਜੀਜੇ ਨੇ ਉਸ ਦੀ ਭੈਣ ਨੂੰ ਕੁੱਟਮਾਰ ਕਰਕੇ ਕਮਰੇ ਵਿਚ ਬੰਦ ਕਰ ਦਿੱਤਾ ਜਿਸ ਤੋਂ ਦੁਖੀ ਪ੍ਰੇਸ਼ਾਨ ਹੋ ਕੇ ਗਰਭਵਤੀ ਉਸ ਦੀ ਭੈਣ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਉਸ ਨੇ ਪ੍ਰਸਾਸਨ ਅਤੇ ਸਰਕਾਰਾਂ ਤੋਂ ਨਰਾਜ਼ ਵਿਖਾਈ ਦਿੰਦਿਆਂ ਕਿਹਾ ਕਿ ਪਿੰਡ ਸੋਢੀ ਨਗਰ ਵਿਚ ਨਸ਼ਾ ਆਮ ਵਿਕਦਾ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਸਰਕਾਰ ਅੱਗੇ ਗੁਹਾਰ ਲਗਾਈ ਕਿ ਆਪਣੀਆਂ ਕਸਮਾਂ ਨੂੰ ਯਾਦ ਕਰਕੇ ਨਸ਼ੇ ‘ਤੇ ਠੱਲ ਪਾਈ ਜਾਵੇ ਤਾਂ ਜੋ ਕਈ ਪਰਿਵਾਰ ਉਜੜਣ ਤੋਂ ਬਚ ਸਕਣ। ਪੁਲਿਸ ਵੱਲੋਂ ਲੜਕੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਦਰਜ ਕੀਤੀ ਜਾ ਰਹੀ ਹੈ।