ਵੈਸੇ ਤਾਂ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਅਤੇ ਕਈ ਡਾਕਟਰ ਆਪਣੇ ਪੈਸੇ ਵਿਚ ਇੰਨੇ ਪ੍ਰਪੱਕ ਹੁੰਦੇ ਹਨ ਕਿ ਉਹ ਲੋਕਾਂ ਦਾ ਇਲਾਜ ਕਰਨ ਨੂੰ ਆਪਣਾ ਪਹਿਲਾ ਧਰਮ ਮੰਨਦੇ ਹਨ। ਪਰ ਕੁਝ ਕੁ ਲੋਕਾਂ ਨੇ ਇਸ ਪੈਸੇ ਨੂੰ ਸਿਰਫ ਪੈਸਾ ਕਮਾਉਣ ਦਾ ਸਾਧਨ ਬਣਾ ਕੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਕੰਮ ਸੁਰੂ ਕਰ ਰੱਖਿਆ। ਉਹਨਾਂ ਨੂੰ ਸਿਰਫ ਪੈਸੇ ਨਾਲ ਮਤਲਬ ਹੁੰਦਾ ਉਹਨਾਂ ਦੀਆਂ ਨਜਰਾਂ ਵਿਚ ਸ਼ਾਇਦ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਸ਼ਹਿਰ ਤੋਂ ਜਿਥੇ ਸਿਵਲ ਹਸਪਤਾਲ ਵਿਚ ਤੈਨਾਤ ਇਕ ਲੇਡੀਜ ਡਾਕਟਰ ਵੱਲੋਂ ਇਕ ਨਿੱਜੀ ਹਸਪਤਾਲ ਵਿਚ ਇਕ ਔਰਤ ਦਾ ਅਪ੍ਰੇਸ਼ਨ ਕੀਤਾ ਗਿਆ ਅਤੇ ਲਾਪ੍ਰਵਾਹੀ ਇਹ ਵਰਤੀ ਗਈ ਕਿ ਇਕ ਪੱਟੀ ਮਰੀਜ਼ ਦੇ ਜਖਮ ਦੇ ਅੰਦਰ ਰਹਿ ਗਈ। ਉਸ ਦੇ ਜਖਮ ਨੂੰ ਸਹੀ ਢੰਗ ਨਾਲ ਟਾਂਕੇ ਵੀ ਨਹੀਂ ਲਗਾਏ ਗਏ। ਜਦ ਮਰੀਜ ਨੂੰ ਇਨਫੈਕਸ਼ਨ ਨਾਲ ਤਕਲੀਫ ਹੋਈ ਤਾਂ ਉਹਨਾਂ ਕਿਸੇ ਦੂਸਰੇ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਪਤਾ ਚੱਲਿਆ ਕਿ ਅਪ੍ਰੇਸ਼ਨ ਕਰਨ ਵਾਲੇ ਡਾਕਟਰ ਦੀ ਕਥਿਤ ਲਾਪ੍ਰਵਾਹੀ ਕਾਰਨ ਜਖਮ ਵਿਚ ਇਨਫੈਕਸ਼ਨ ਫੈਲ ਗਈ ਹੈ ਅਤੇ ਇਕ ਪੱਟੀ ਵੀ ਜਖਮ ਦੇ ਅੰਦਰ ਹੀ ਹੈ।
ਜਦ ਪੀੜਤ ਪਰਿਵਾਰ ਨੇ ਇਸ ਸੰਬੰਧੀ ਅਪ੍ਰੇਸ਼ਨ ਕਰਨ ਵਾਲੀ ਲੇਡੀਜ ਡਾਕਟਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਅੱਗੋਂ ਪੀੜਤ ਪਰਿਵਾਰ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਕੱਪੜੇ ਸਿਉਣੇ ਆੳਂਦੇ ਹੋਏ ਇਸ ਲਈ ਘੰਦੁਈ ਸੂਈ ਲੈ ਕੇ ਖੁਦ ਹੀ ਟਾਂਕੇ ਲਗਾ ਲਵੋ, ਜੋ ਕਿ ਪੀੜਤ ਪਰਿਵਾਰ ਦੇ ਮੋਬਾਇਲ ਵਿਚ ਰਿਕਾਰਡ ਹੋ ਗਈ। ਹੁਣ ਪੀੜਤ ਪਰਿਵਾਰ ਵੱਲੋਂ ਸਿਵਲ ਸਰਜਨ ਫਰੀਦਕੋਟ ਨੂੰ ਲਿਖਤ ਦਰਖਾਸਤ ਦੇ ਕੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।