ਫਾਜ਼ਿਲਕਾ ਦੇ ਪਿੰਡ ਅਮਰਪੁਰਾ ‘ਚ ਪਹੁੰਚੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਵਿਰੋਧ ਹੋਇਆ ਹੈ। ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿੰਡ ‘ਚ ਉਨ੍ਹਾਂ ਦਾ ਕੋਈ ਪੈਸਾ ਨਹੀਂ ਲੱਗਿਆ ਅਤੇ ਘੁਬਾਇਆ ਦਾਅਵਾ ਕਰਦੇ ਨੇ ਕਿ ਚਾਲੀ ਲੱਖ ਰੁਪਿਆ ਲਾਇਆ ਗਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।
ਫ਼ਾਜ਼ਿਲਕਾ ਦੇ ਵਿਚ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਸ਼ਹਿਰ ਤੇ ਪਿੰਡਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਾਉਣ ਦਾ ਦਾਅਵਾ ਕੀਤਾ ਜਾ ਰਿਹੈ ਪਰ ਹਾਲ ਹੀ ਵਿਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਅਮਰਪੁਰਾ ‘ਚ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਵਿਧਾਇਕ ਤੋਂ ਖੇਡ ਕਿੱਟਾਂ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਪਿਛਲੇ ਸਮੇਂ ਦੌਰਾਨ ਕੋਈ ਵਿਕਾਸ ਨਹੀਂ ਹੋਇਆ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਿੰਡ ਵਿਚ ਚਾਲੀ ਲੱਖ ਰੁਪਿਆ ਲਾ ਦਿੱਤਾ। ਉਨ੍ਹਾਂ ਆਰੋਪ ਲਾਇਆ ਕਿ ਬਿਨਾਂ ਪ੍ਰਬੰਧਕ ਹੀ ਪਿੰਡ ਦੇ ਵਿਚ ਲੱਖਾਂ ਰੁਪਏ ਦਾ ਵਿਕਾਸ ਕਿਵੇਂ ਹੋ ਗਿਆ। ਪਿੰਡ ‘ਚ ਗਲੀਆਂ ਨਹੀਂ ਬਣੀਆਂ ਨਾ ਹੀ ਨਾਲੀਆਂ ਬਣਾਈਆਂ ਗਈਆਂ ਹਨ ਤੇ ਨਾ ਹੀ ਪਿੰਡ ‘ਚ ਕੋਈ ਡਿਸਪੈਂਸਰੀ ਹੈ ਤੇ ਨਾ ਹੀ ਸ਼ਮਸ਼ਾਨਘਾਟ ਤੇ ਕੋਈ ਪੈਸਾ ਲੱਗਿਆ।