ਫ਼ਾਜ਼ਿਲਕਾ ਦੀ ਅਨਾਜ ਮੰਡੀ ਦੇ ਵਿੱਚ ਅੱਜ ਉਸ ਵੇਲੇ ਕਿਸਾਨਾਂ ਨੇ ਨਰਮੇ ਦੀ ਬੋਲੀ ਰੁਕਵਾ ਦਿੱਤੀ ਜਦ ਬੋਲੀ ਲਾਉਣ ਆਏ CCL ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਟਿੱਚਰਾਂ ਕੀਤੀਆਂ ਅਤੇ ਉਨ੍ਹਾਂ ਦੇ ਨਰਮੇ ਦਾ ਮੁੱਲ ਮਹਿਜ਼ 7 ਹਜਾਰ ਰੁਪਏ ਦੱਸਿਆ ਕਿਸਾਨਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਬਿਜ਼ਨਸ ਹੈ ਰੋਜ਼ੀ ਰੋਟੀ ਹੈ। ਉਨ੍ਹਾਂ ਦੀ ਰੋਜ਼ੀ ਰੋਟੀ ਨਾਲ ਟਿੱਚਰਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਮਾਮਲਾ ਭਖਿਆ ਤਾਂ ਕਿਸਾਨਾਂ ਨੇ ਕਾਟਨ ਫੈਕਟਰੀਆਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮਾਮਲੇ ਦੇ ਵਿੱਚ ਮਾਰਕੀਟ ਕਮੇਟੀ ‘ਤੇ ਵੀ ਆਰੋਪ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਜੋ ਕਿਸਾਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਉਹ ਨਹੀਂ ਮਿਲ ਰਹੀਆਂ। ਕਿਸਾਨਾਂ ਨੇ ਕਿਹਾ ਕਿ ਫਾਜ਼ਿਲਕਾ ਤੋਂ ਮਹਿਜ਼ ਇੱਕ ਸੌ ਕਿਲੋਮੀਟਰ ਦੂਰ ਰਾਜਸਥਾਨ ਵਿੱਚ ਨਰਮਾ 9200 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਅਤੇ ਤੀਹ ਕਿਲੋਮੀਟਰ ਦੂਰ ਅਬੋਹਰ ਵਿਚ 8850 ਰੁਪਏ ਵਿਕ ਰਿਹਾ ਜਦ ਕਿ ਫ਼ਾਜ਼ਿਲਕਾ ਦੇ ਵਿੱਚ 82 ਤੋਂ 8400 ਇੱਕ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਰਮਾ ਖ਼ਰੀਦਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਬੋਲੀ ਲਾਉਣ ਸਮੇਂ ਉਨ੍ਹਾਂ ਦੇ ਨਾਲ ਮਖੌਲ ਕੀਤੇ ਅਤੇ ਉਨ੍ਹਾਂ ਦੀ ਫ਼ਸਲ ਦੇ ਵਿਚ ਖਾਮੀਆਂ ਕੱਢ ਰੇਟ 7000 ਰੁਪਏ ਦੱਸਿਆ। ਜਿਸ ‘ਤੇ ਉਨ੍ਹਾਂ ਦੇ ਵੱਲੋਂ ਬੋਲੀ ਰੁਕਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਹੁਣ ਸੋਮਵਾਰ ਨੂੰ ਬੋਲੀ ਕਰਨ ਦੀ ਗੱਲ ਆਖ ਰਹੇ ਹਨ। ਇਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਅਧਿਕਾਰੀ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੂਰੇ ਵਿਵਾਦ ਦੇ ਵਿੱਚ ਮੰਨਿਆ ਕਿ ਗਲਤੀ ਨਾਲ ਜਾਂ ਫਿਰ ਮਜ਼ਾਕ ਦੇ ਲਹਿਜ਼ੇ ਨਾਲ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਦੀ ਫਸਲ ਦਾ ਮੁੱਲ ਸੱਤ ਹਜ਼ਾਰ ਰੁਪਏ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚ ਗਿਆ ਹੈ ਅਤੇ ਨਰਮੇ ਦੀ ਬੋਲੀ ਫਿਲਹਾਲ ਲਈ ਰੁਕੀ ਹੋਈ ਹੈ।