ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਫ਼ਾਜ਼ਿਲਕਾ ਦੀ ਮੰਡੀ ਲਾਧੂਕਾ ਫ਼ਿਰੋਜ਼ਪੁਰ ਫ਼ਾਜ਼ਿਲਕਾ ਹਾਈਵੇ ਤੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦ ਲਾਧੂਕਾ ਅੱਡੇ ਤੇ ਸਵਾਰੀਆਂ ਅਤੇ ਬੱਸ ਡਰਾਈਵਰ ਕੰਡਕਟਰ ਵਿਚਾਲੇ ਝਗੜਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਅਕਸਰ ਹੀ ਇਸ ਜਗ੍ਹਾ ਤੇ ਬੱਸ ਨਹੀਂ ਰੋਕਦੇ ਜਿਸ ਦੇ ਚੱਲਦਿਆਂ ਸਵਾਰੀਆਂ ਨੂੰ ਕਈ ਕਈ ਘੰਟੇ ਧੁੱਪ ਵਿਚ ਖੜ੍ਹੇ ਹੋ ਇੰਤਜ਼ਾਰ ਕਰਨਾ ਪੈਂਦੇ
ਅੱਜ ਵੀ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਬੱਸ ਰੋਕ ਇਕ ਸਵਾਰੀ ਨੂੰ ਬੱਸ ਵਿੱਚੋਂ ਹੇਠਾਂ ਉਤਾਰਿਆ ਗਿਆ ਲੇਕਿਨ ਜਦ ਦੂਸਰੀਆਂ ਸਵਾਰੀਆਂ ਚੜ੍ਹਨ ਲੱਗੀਆਂ ਤਾਂ ਬੱਸ ਚਲਾ ਦਿੱਤੀ ਗਈ ਜਿਸ ਦੇ ਚੱਲਦਿਆਂ ਸਵਾਰੀਆਂ ਅਤੇ ਰੋਡਵੇਜ਼ ਮੁਲਾਜ਼ਮਾਂ ਦੇ ਵਿਚ ਵਿਵਾਦ ਹੋ ਗਿਆ ਰੋਡਵੇਜ਼ ਮੁਲਾਜ਼ਮਾਂ ਵੱਲੋਂ ਬੱਸ ਸੜਕ ਵਿਚਾਲੇ ਖੜ੍ਹੀ ਕਰ ਆਪਣੇ ਸਾਥੀਆਂ ਨੂੰ ਬੁਲਾਇਆ ਗਿਆ ਅਤੇ ਇਸ ਸੰਬੰਧ ਵਿਚ ਲਾਧੂਕਾ ਚੌਕੀ ਦੇ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਰੋਡਵੇਜ਼ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਜਾਦੂ ਆਪਣੇ ਬਿਆਨ ਦਰਜ ਕਰਾ ਰਹੇ ਸਨ ਤਾਂ ਪੁਲਸ ਦੇ ਸਾਹਮਣੇ ਹੀ ਗੁੰਡਾ ਅਨਸਰਾਂ ਦੇ ਵੱਲੋਂ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਕੱਪੜੇ ਪਾੜੇ ਗਏ। ਜਿਸ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਫ਼ਾਜ਼ਿਲਕਾ ਪਹੁੰਚ ਰੇਲ ਓਵਰਬ੍ਰਿਜ ਤੇ ਬੱਸਾਂ ਖੜ੍ਹੀਆਂ ਕਰ ਰੋਡ ਜਾਮ ਕਰ ਦਿੱਤੀ ਗਈ ਅਤੇ ਧਰਨਾ ਲਾ ਦਿੱਤਾ ਗਿਆ ਰੋਡਵੇਜ਼ ਮੁਲਾਜ਼ਮਾਂ ਨੇ ਟਿਕਟ ਵੋਚਰ ਦਿਖਾਉਂਦੇ ਹੋਏ ਕਿਹਾ ਕਿ ਬੱਸ ਦੇ ਵਿੱਚ ਪਹਿਲਾਂ ਹੀ ਸੌ ਦੇ ਕਰੀਬ ਸਵਾਰੀਆਂ ਸਨ ਜਦ ਕਿ ਉਨ੍ਹਾਂ ਨੂੰ ਸਿਰਫ਼ 52 ਸਵਾਰੀਆਂ ਦੀਆਂ ਹਦਾਇਤਾਂ ਹਨ ਪਰ ਫੇਰ ਵੀ ਉਹ ਲੋਕਾਂ ਨਾਲ ਕੋਆਪਰੇਟ ਕਰਦੇ ਹਨ ਅਤੇ ਅੱਜ ਲਾਧੂਕਾ ਮੰਡੀ ਵਿਖੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਸਬੰਧ ਵਿਚ ਉਨ੍ਹਾਂ ਦੇ ਵੱਲੋਂ ਧਰਨਾ ਲਾਇਆ ਗਿਆ ਹੈ।
ਉਧਰ ਦੂਜੇ ਪਾਸੇ ਲਾਧੂਕਾ ਮੰਡੀ ਵਾਸੀ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਹੀ ਇਸ ਅੱਡੇ ਤੇ ਬੱਸਾਂ ਵਾਲੇ ਬੱਸ ਨਹੀਂ ਰੋਕਦੇ ਅਤੇ ਸਵਾਰੀਆਂ ਨੂੰ ਕਈ ਕਈ ਘੰਟੇ ਧੁੱਪ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਨੋਂ ਪੱਖ ਹੀ ਸਹੀ ਹਨ ਕਸੂਰ ਸਰਕਾਰ ਦਾ ਹੈ ਜਿਸ ਨੇ ਫ੍ਰੀ ਬੱਸ ਸਵਾਰੀ ਦੀ ਨੀਤੀ ਲਾਗੂ ਕੀਤੀ ਹੈ ਜਿਸ ਦੇ ਚਲਦਿਆਂ ਰੋਡਵੇਜ਼ ਮੁਲਾਜ਼ਮ ਵੀ ਮਹਿਲਾ ਸਵਾਰੀਆਂ ਨੂੰ ਬੱਸ ਦੇ ਵਿੱਚ ਚੜ੍ਹਾਉਣ ਤੋਂ ਗੁਰੇਜ਼ ਕਰਦੇ ਹਨ ਇਸੇ ਦਾ ਨਤੀਜਾ ਹੈ ਕਿ ਅਜਿਹੇ ਵਿਵਾਦ ਖੜ੍ਹਾ ਹੋਇਆ ਹੈ। ਫਿਲਹਾਲ ਪੁਲਸ ਦੇ ਵੱਲੋਂ ਮੌਕੇ ਤੇ ਪਹੁੰਚ ਪੂਰੇ ਮਾਮਲੇ ਨੂੰ ਸੁਲਝਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਤੋਂ ਬੱਸਾਂ ਵਿੱਚ ਔਰਤਾਂ ਨੂੰ ਫਰੀ ਸਫਰ ਦੀ ਸ਼ੁਰੂਆਤ ਕੀਤੀ ਗਈ ਹੈ ਉਦੋਂ ਤੋਂ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਰੋਡਵੇਜ਼ ਨੂੰ ਵੀ ਆਰਥਿਕ ਪੱਖੋਂ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।