ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ‘ਤੇ ਬਣੇ ਫਲਾਈਓਵਰ ਦੇ ਨੇੜੇ ਮੰਡੀ ਦੇ ਗੇਟ ਦੇ ਬਾਹਰ ਸੜਕ ਹਾਦਸਾ ਹੋਇਆ ਜਿਸ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇਕ ਟਰੱਕ ਵਿਚਾਲੇ ਟੱਕਰ ਹੋਈ ਹੈ। ਟੀ ਪੁਆਇੰਟ ਤੋਂ ਮੁੜ ਰਹੀ ਬੱਸ ਵਿੱਚ ਸਿੱਧਾ ਟਰੱਕ ਵੱਜਿਆ।
ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਦਰਅਸਲ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਵੱਲੋਂ ਅਚਾਨਕ ਬੱਸ ਮੋੜ ਦਿੱਤੀ ਗਈ ਜਿਸ ਕਰਕੇ ਉਸ ਤੋਂ ਗੱਡੀ ਨਹੀਂ ਸੰਭਲੀ ਤੇ ਬੱਸ ਵਿਚ ਜਾ ਵੱਜੀ। ਜਦ ਕਿ ਓਧਰ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਸਵਾਰੀਆਂ ਨਾਲ ਭਰੀ ਬੱਸ ਉਹ ਆਪਣੀ ਸਹੀ ਤਰੀਕੇ ਨਾਲ ਮੋੜ ਰਿਹਾ ਸੀ ਕਿ ਫੋਨ ‘ਤੇ ਗੱਲ ਕਰ ਰਹੇ ਟਰੱਕ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਅਤੇ ਸਿੱਧਾ ਟਰੱਕ ਫਲਾਈਓਵਰ ਤੋਂ ਥੱਲੇ ਉਤਰਦਿਆਂ ਬੱਸ ਵਿੱਚ ਆ ਵੱਜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵਾਰੀਆਂ ਦਾ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਜਦਕਿ ਉਨ੍ਹਾਂ ਨੂੰ ਅਤੇ ਕੁਨੈਕਟਰ ਨੂੰ ਥੋੜ੍ਹੀ ਚੋਟ ਜ਼ਰੂਰ ਆਈ ਹੈ।