ਬਾਘਾ ਪੁਰਾਣਾ ਨਗਰ ਕੌਂਸਲ ਅਤੇ ਇਸ ਦੇ ਸਫ਼ਾਈ ਕਰਮਚਾਰੀ ਜੋ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਹੁਣ ਨਗਰ ਕੌਂਸਲ ਬਾਘਾ ਪੁਰਾਣਾ ਨੂੰ ਸਵੱਚ ਭਾਰਤ ਅਭਿਆਨ ਦੇ ਤਹਿਤ ਇੱਕ ਨਵੀਂ ਇਜ਼ਾਤ ਕੀਤੀ ਹੈ ਜਿਸ ਦੇ ਅਧੀਨ ਗੰਦਗ਼ੀ ਤੋਂ ਛੁੱਟਕਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਨਗਰ ਕੌਂਸਲ ਨੇ ਲੋਕਾਂ ਨੂੰ ਜੈਵਿਕ ਖਾਦ ਦੇ ਸਬੰਧ ਵਿੱਚ ਜਾਗਰੂਕ ਕਰਨ ਲਈ ਸਟਾਲ ਵੀ ਲਗਾਈ ।
ਸੈਨਿਟਰੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਸਫਾਈ ਕਰਮਚਾਰੀ ਜੋ ਵੀ ਗਿੱਲਾ ਅਤੇ ਸੁੱਕਾ ਕੂੜਾ ਘਰਾਂ ਵਿੱਚੋਂ ਇਕੱਠਾ ਕਰਦੇ ਹਨ ਉਸ ਨੂੰ ਅਸੀਂ ਅਲੱਗ ਅਲੱਗ ਕਰਕੇ ਜੈਵਿਕ ਖਾਦ ਤਿਆਰ ਕਰ ਰਹੇ ਹਾਂ। ਜਿਸ ਨੂੰ ਅਸੀਂ ਘਰਾਂ ਵਿੱਚ ਹੀ ਲੱਗੇ ਪੇੜ ਪੌਦਿਆਂ ਨੂੰ ਪਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਾਂ । ਇਸ ਪ੍ਰੋਜੈਕਟ ਨਾਲ ਇੱਕ ਤਾਂ ਸ਼ਹਿਰ ਨੂੰ ਗੰਦਗ਼ੀ ਦੇ ਢੇਰ ਤੋਂ ਨਿਜ਼ਾਤ ਮਿਲੇਗੀ, ਬਿਮਾਰੀ ਨੂੰ ਵੀ ਫੈਲਣ ਤੋਂ ਰੋਕਿਆ ਜਾ ਸਕੇਗਾ ਅਤੇ ਸਵੱਚ ਵਾਤਾਵਰਣ ਵੀ ਮਿਲੇਗਾ। ਇਸ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਨਗਰ ਕਾਉਂਸਿਲ ਨੇ ਇੱਕ ਨਵੀਂ ਮਸ਼ੀਨ ਦੀ ਖ਼ਰੀਦ ਕੀਤੀ ਹੈ । ਦਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਪਾਇਆ ਕਰਨ ਤਾਂ ਜੋ ਇਸ ਕੰਮ ਨੂੰ ਹੋਰ ਵੀ ਸੋਖਾਲਾ ਕੀਤਾ ਜਾ ਸਕੇ ਅਤੇ ਓਹਨਾਂ ਦੱਸਿਆ ਕਿ ਇਸ ਖਾਦ ਨੂੰ ਕੋਈ ਵੀ ਲੋੜਵੰਦ ਨਗਰ ਕਾਉਂਸਿਲ ਤੋਂ ਲੈ ਜਾ ਸਕਦਾ ਹੈ। ਕਬਾੜ ਤੋਂ ਜੁਗਾੜ ਕਰ ਨਗਰ ਕੌਂਸਲ ਨੇ ਇੱਕ ਨਵੇਕਲਾ ਅਤੇ ਵਧੀਆ ਉਪਰਾਲਾ ਕੀਤਾ ਹੈ ਜਿਸ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਐਮ ਐਲ ਏ ਦਰਸ਼ਨ ਸਿੰਘ ਬਰਾੜ ਵੱਲੋਂ ਵੀ ਇਸ ਕੰਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਹਾ ਕਿ ਸਾਡੀ ਨਗਰ ਕੌਂਸਲ ਸ਼ਹਿਰ ਨੂੰ ਸਾਫ ਅਤੇ ਸੁੰਦਰ ਬਣਾਕੇ ਰੱਖਦੀ ਹੈ ਤੇ ਸ਼ਹਿਰ ਨੂੰ ਸਾਫ ਤੇ ਸੁੰਦਰ ਬਣਾਉਣ ਲਈ ਬਹੁਤ ਮਿਹਨਤ ਕਰਦੇ ਹਨ।