ਭਗਤਾ ਭਾਈ: ਸਥਾਨਕ ਸ਼ਹਿਰ ਨਜ਼ਦੀਕ ਪਿੰਡ ਜਲਾਲ ਤੋਂ ਕੋਠਾਗੁਰੂ ਰੋੜ ਉਪਰ ਪਰਾਲੀ ਦੀਆਂ ਗੱਠਾਂ ਦੀ ਭਰੀ ਟਰਾਲੀ ਨੂੰ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਟਰਾਲੀ ਵਿੱਚ ਪਈ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ। ਜਿਸ ਨਾਲ ਟਰੈਕਟਰ-ਟਰਾਲੀ ਅਤੇ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਪਰ ਜਾਨੀ ਨੁਕਸਾਨ ਦਾ ਬਚਾ ਰਿਹਾ। ਇਸ ਮੌਕੇ ਟਰੈਕਟਰ ਚਾਲਕ ਗੁਰਮੀਤ ਸਿੰਘ ਗਰੀਬ ਕਿਸਾਨ ਦਾ ਰੋ ਰੋ ਬੁਰਾ ਹਾਲ ਸੀ। ਕਿਸਾਨ ਨੇ ਰੋਂਦੇ ਹੋਏ ਦੱਸਿਆ ਕਿ ਟਰੈਕਟਰ ਕਿਰਾਏ ‘ਤੇ ਲੈ ਕੇ ਭਗਤਾ ਭਾਈ ਦੇ ਨੇੜਲੇ ਪਿੰਡਾਂ ਤੋਂ ਪਰਾਲੀ ਇਕੱਠੀ ਕਰਕੇ ਸ਼ਹਿਰ ਤੋਂ ਬਾਹਰ ਬਣੇ ਡੰਪ ਵਿੱਚ ਪਰਾਲੀ ਜਮਾਂ ਕਰਨ ਦਾ ਕੰਮ ਕਰਦਾ ਹੈ। ਪਿੰਡ ਜਲਾਲ ਤੋਂ ਪਰਾਲੀ ਦੀਆਂ ਗੱਠਾਂ ਨੂੰ ਲੈ ਕੇ ਭਗਤਾ ਭਾਈ ਵੱਲ ਜਾ ਰਿਹਾ ਸੀ ਕੋਠਾਗੁਰੂ ਰੋੜ ਉਪਰ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਬੜੀ ਮੁਸ਼ਕਲ ਨਾਲ ਉਸ ਅਤੇ ਉਸ ਦੇ ਸਾਥੀਆਂ ਨੇ ਖੇਤਾਂ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਸ ਮੌਕੇ ਪਹੁੰਚੇ ਆਸ ਪਾਸ ਪਿੰਡਾਂ ਦੇ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸ਼ਹਿਰ ਭਗਤਾ ਭਾਈ ਵਿੱਚ ਫਾਈਬ੍ਰਗੇਡ ਦੀ ਗੱਡੀ ਨਾ ਹੋਣ ਕਾਰਨ ਪਹਿਲਾ ਕਈ ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ ਅਤੇ ਪਿਛਲੇ ਕੁਝ ਮਹੀਨੇ ਪਹਿਲਾਂ ਸ਼ਹਿਰ ਦੇ ਪੰਜਾਬ ਰੇਡੀਉ ਹਾਊਸ ਇਲੈਕਟ੍ਰੋਨਿਕ ਸ਼ੋਅਰੂਮ ਨੂੰ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਫਾਈਰਬ੍ਰਗੇਡ ਗੱਡੀ ਦੀ ਮੰਗ ਕੀਤੀ ਸੀ ਪਰ ਲੋਕਾਂ ਦੀ ਮੰਗ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੁਬਾਰਾ ਫਿਰ ਲੱਗੀ ਅੱਗ ਦੀ ਘਟਨਾ ਨੂੰ ਵੇਖ ਲੋਕਾਂ ਨੇ ਪੰਜਾਬ ਸਰਕਾਰ ਤੋਂ ਭਗਤਾ ਭਾਈ ਸ਼ਹਿਰ ਵਿੱਚ ਵੱਡੀ ਫਾਈਰਬ੍ਰਗੇਡ ਗੱਡੀ ਦੀ ਮੰਗ ਕੀਤੀ ਹੈ। ਮੌਕੇ ਪਹੁੰਚੇ ਦਿਆਲਪੁਰਾ ਭਾਈਕਾ ਪੁਲਿਸ ਪਾਰਟੀ ਇੰਚਾਰਜ ਹਰਜਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਖੋਖਰ ਖੁਰਦ ਗੁਰਮੀਤ ਸਿੰਘ ਟਰੈਕਟਰ ਚਲਾ ਰਿਹਾ ਸੀ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ।
ਜਿਸ ਨਾਲ ਟਰੈਕਟਰ-ਟਰਾਲੀ ਅਤੇ ਪਰਾਲੀ ਦੀਆਂ ਗੱਠਾਂ ਸੜ ਗਈਆਂ। ਜਦੋਂ ਇਸ ਸਬੰਧ ਵਿੱਚ ਬਿਜਲੀ ਮਹਿਕਮੇ ਦੇ ਜੇ.ਈ ਗੁਰਚਰਨ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਉਨ੍ਹਾਂ ਕਿਹਾ ਟਰਾਲੀ ਜਿਆਦਾ ਭਰੀ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਤਾਰ ਟੁੱਟ ਗਈ ਸਪਲਾਈ ਚਾਲੂ ਹੋਣ ਕਰਕੇ ਇਹ ਹਾਦਸਾ ਵਾਪਰਿਆ।