ਖੰਨਾ ਦੇ ਪਿੰਡ ਈਸੜੂ ਵਿਖੇ ਬ੍ਰਾਹਮਣ ਪਰਿਵਾਰ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਧਾਰੀ ਬਣ ਗਿਆ। ਇਸ ਪਰਿਵਾਰ ਦੇ ਮੁਖੀ ਅਨਿਲ ਪਾਲ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਦੋਨੋ ਅਪਾਹਜ ਹਨ। ਉਹ ਮਿਹਨਤ ਮਜ਼ਦੂਰੀ ਕਰਕੇ ਘਰ ਚਲਾ ਰਹੇ ਹਨ। ਜੇਕਰ ਇਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਿੱਖ ਸੰਗਤ ਵਲੋਂ ਪੂਰਾ ਸਹਿਯੋਗ ਕੀਤਾ ਜਾਂਦਾ ਹੈ।
ਅਨਿਲ ਪਾਲ ਸਿੰਘ ਦਾ ਪਹਿਲਾ ਨਾਂ ਅਨਿਲ ਕੁਮਾਰ ਪਰਾਸ਼ਰ ਸੀ। ਪਰਿਵਾਰ ਵਿੱਚ ਇਹਨਾਂ ਦੇ ਦੋ ਪੁੱਤਰ ਹਨ ਅਤੇ ਉਹ ਵੀ ਅੰਮ੍ਰਿਤਧਾਰੀ ਹਨ। ਗੁਰੂ ਸਿੱਖ ਦੇ ਦੱਸੇ ਰਸਤੇ ‘ਤੇ ਚੱਲ ਗੁਰੂ ਲੜ ਲੱਗ ਕੇ ਇਹ ਪਰਿਵਾਰ ਆਪਣੇ ਆਪ ਨੂੰ ਭਾਗਾਂ ਵਾਲਾ ਮੰਨ ਰਿਹਾ ਹੈ। ਦੂਜੇ ਪਾਸੇ ਪਿੰਡ ਵਾਲੇ ਵੀ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਨ।