ਬਰਨਾਲਾ ਜਿਲ੍ਹੇ ਦੇ ਲੋਕਾਂ ਦਾ 70 ਸਾਲਾਂ ਦਾ ਸੁਪਨਾ ਅੱਜ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੇ ਨਾਲ ਪੂਰਾ ਹੋਇਆ ਹੈ। ਇਸ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਓਪੀ ਸੋਨੀ ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ ਅਤੇ ਸ. ਕੇਵਲ ਸਿੰਘ ਢਿੱਲੋਂ ਵਲੋਂ ਰੱਖਿਆ ਗਿਆ ਹੈ। ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਓਪੀ ਸੋਨੀ ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ ਅਤੇ ਸ. ਕੇਵਲ ਸਿੰਘ ਢਿੱਲੋਂ ਵਲੋਂ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਡਿਪਟੀ ਸੀ.ਐਮ ਓ.ਪੀ ਸੋਨੀ ਨੇ ਨੇ ਕਿਹਾ ਕਿ ਉਹਨਾਂ ਦੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਸਮੇਂ ਬਰਨਾਲਾ ਦੇ ਲੋਕਾਂ ਨੇ ਦੋ ਮੰਗਾਂ ਰੱਖੀਆਂ ਹਨ। ਜਿਸ ਵਿੱਚ ਜਿਲ੍ਹਾ ਬਨਾਉਣਾ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਬਨਾਉਣਾ ਸੀ। 2002 ਤੋਂ 2007 ਸਮੇਂ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਉਹਨਾਂ ਨੇ ਬਿਨ੍ਹਾਂ ਕਿਸੇ ਅਹੁਦੇ ਦੇ ਬਰਨਾਲਾ ਨੂੰ ਸੂਬਾ ਸਰਕਾਰ ਤੋਂ ਜਿਲ੍ਹਾ ਬਣਾਇਆ ਸੀ ਪ੍ਰੰਤੂ ਬਰਨਾਲਾ ਜਿਲ੍ਹੇ ਦੀ ਬਦਕਿਸਮਤੀ ਇਹ ਰਹੀ ਕਿ 2007 ਤੋਂ 2017 ਦੌਰਾਨ ਪੰਜਾਬ ਵਿੱਚ ਸਰਕਾਰ ਅਕਾਲੀ ਦਲ-ਭਾਜਪਾ ਦੀ ਰਹੀ ਜਿਸ ਕਰਕੇ ਬਰਨਾਲਾ ਵਿੱਚ ਇਹ ਵੱਡਾ ਹਸਪਤਾਲ ਨਹੀਂ ਬਣ ਸਕਿਆ।
ਉਹਨਾਂ ਕਿਹਾ ਕਿ ਬਰਨਾਲਾ ਦੇ ਮੌਜੂਦਾ ਐਮਪੀ ਅਤੇ ਵਿਧਾਇਕ ਹਲਕੇ ਦੇ ਲੋਕਾਂ ਲਈ ਕੁੱਝ ਵੀ ਨਹੀਂ ਕਰ ਸਕੇ। ਇਹਨਾਂ ਦੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਇਲਾਜ਼ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਜਦਕਿ ਦਿੱਲੀ ਵਿੱਚ ਸਿਹਤ ਸਹੂਲਤਾਂ ਦਾ ਸੱਚ ਕੋਰੋਨਾ ਮਹਾਮਾਰੀ ਦੌਰਾਨ ਸਾਹਮਣੇ ਆ ਗਿਆ ਸੀ। ਜਦੋਂ ਇਸ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਆਕਸੀਜਨ ਅਤੇ ਹਸਪਤਾਲ ਵਿੱਚ ਬੈਡ ਲੈਣ ਲਈ ਟਵੀਟ ਕਰਨੇ ਪਏ ਸਨ ਅਤੇ ਬਿਨ੍ਹਾਂ ਇਲਾਜ਼ ਤੋਂ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਆਪ ਪਾਰਟੀ ਸਿਰੇ ਦੀ ਡਰਾਮੇਬਾਜ਼ ਪਾਰਟੀ ਹੈ ਜਦਕਿ ਕਾਂਗਰਸ ਪਾਰਟੀ ਅਤੇ ਉਹ ਖ਼ੁਦ ਗੱਲਾਂ ਦੀ ਬਿਜਾਏ ਕੰਮ ਕਰਨ ਵਿੱਚ ਵਿਸਵਾਸ਼ ਰੱਖਦੇ ਹਨ।
ਬਰਨਾਲਾ ਵਿੱਚ ਬਣ ਰਿਹਾ ਮਲਟੀਸਪੈਸਲਿਟੀ ਹਸਪਤਾਲ ਇਸਦੀ ਪ੍ਰਤੁੱਖ ਮਿਸਾ਼ਲ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਹਸਪਤਾਲ ਬਨਣਾ ਇੱਥੋਂ ਦੀ ਨੌਜਵਾਨ ਅਤੇ ਆਉਣ ਵਾਲੀ ਪੀੜ੍ਹੀ ਲਈ ਇੱਕ ਇਤਿਹਾਸਕ ਤੋਹਫ਼ਾ ਹੋਵੇਗਾ। ਇਸ ਹਸਪਤਾਲ ਵਿੱਚ ਐਮਰਜੈਂਸੀ ਸਹੂਲਤਾਂ ਲਈ ਟਰੌਮਾ ਸੈਂਟਰ ਬਣੇਗਾ। ਇਸਦੇ ਨਾਲ ਹੀ ਡਾਕਟਰਾਂ ਦੀ ਰੈਜੀਡੈਂਸੀ ਲਈ ਪ੍ਰਬੰਧ ਹੋਵੇਗਾ ਤਾਂ ਕਿ 24 ਘੰਟੇ ਸਿਹਤ ਸਹੂਲਤਾਂ ਲੋਕਾਂ ਨੂੰ ਮਿਲ ਸਕਣ। 2 ਅਕਤੂਬਰ ਦਾ ਦਿਨ ਸਮੁੱਚੇ ਬਰਨਾਲਾ ਨਿਵਾਸੀਆਂ ਲਈ ਇਤਿਹਾਸਕ ਦਿਨ ਹੈ, ਜਿਸ ਲਈ ਸਾਰੇ ਜਿਲ੍ਹੇ ਦੇ ਲੋਕ ਵਧਾਈ ਦੇ ਪਾਤਰ ਹਨ। ਇਸ ਮੌਕੇ ਮੀਂਹ ਪੈਂਦੇ ਦੌਰਾਨ ਆਂਗਨਵਾੜੀ ਅਤੇ ਆਸ਼ਾ ਵਰਕਰਾਂ ਸਮੇਤ ਕਈ ਲੋਕ ਆਪਣੇ ਕੰਮਾਂ ਲਈ ਪੰਜਾਬ ਦੇ ਡਿਪਟੀ ਸੀਐਮਓ ਓਪੀ ਸੋਨੀ ਨੂੰ ਮਿਲਣ ਲਈ ਵਿਖਾਈ ਦਿੱਤੇ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਅੱਜ ਦੇ ਰੋਸ ਵਜੋਂ ਆਸ਼ਾ ਵਰਕਰਾਂ ਨੇ ਕਾਂਗਰਸ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਦੇਖਿਆ ਗਿਆ ਕਿ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਰਨਾਲਾ ਵਿੱਚ ਮਲਟੀਸਪੈਸ਼ਲਿਟੀ ਹਸਪਤਾਲ ਲਈ ਵੱਡਾ ਸਹਿਯੋਗ ਕੀਤਾ ਗਿਆ ਸੀ ਪਰ ਅੱਜ ਸਵਾਗਤੀ ਬੈਨਰਾਂ ਵਿੱਚ ਉਨ੍ਹਾਂ ਦੀ ਫੋਟੋ ਤੱਕ ਦਿਖਾਈ ਦਿੱਤੀ। ਇੱਥੇ ਹੀ ਨਹੀਂ ਬਸ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਮਰਥਕਾਂ ਵਿੱਚ ੳੁਨ੍ਹਾਂ ਨੂੰ ਬੁਲਾਏ ਨਾ ਜਾਣ ਕਰਕੇ ਰੋਸ ਵੀ ਦਿਖਾਈ ਦਿੱਤਾ। ਜਿਸ ਤੋਂ ਅਜਿਹਾ ਲੱਗਦਾ ਹੈ ਕਿ ਪੰਜਾਬ ਦੀ ਕਾਂਗਰਸ ਅੰਦਰ ਆਪਸੀ ਫੁਟਬਾਜ਼ੀ ਅਜੇ ਵੀ ਸਾਹਮਣੇ ਆ ਰਹੀ ਹੈ ਜਿਸ ਦਾ 2022 ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।