25 ਨੰਵਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਹਲਕਾ ਗੁਰੂ ਹਰਸਹਾਏ ਵਿੱਚ ਕੀਤੇ ਗਏ ਸਮਾਗਮਾਂ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ ਸੀ। ਇਸ ਦੇ ਸਬੰਧ ਵਿਚ ਗੁਰੂ ਹਰਸਹਾਏ ਪੁਲਿਸ ਦੁਆਰਾ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਥਾਣਾ ਗੁਰੂ ਹਰਸਹਾਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 28 ਜਥੇਬੰਦੀਆਂ ਆਗੂਆਂ ਤੇ ਮਾਮਲੇ ਦਰਜ ਹੋਏ ਹਨ ਜਦਕਿ 100 ਵਿਅਕਤੀ ਅਣਪਛਾਤੇ ਦੱਸੇ ਜਾ ਰਹੇ ਹਨ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਗੁਰੂਹਰਸਹਾਏ ਦਾ ਦੌਰਾ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿਚ ਵੱਖ-ਵੱਖ ਯੂਨੀਅਨ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਗਿਆ ਸੀ ਤੇ ਰਸਤੇ ਨੂੰ ਬਲੌਕ ਕੀਤਾ ਗਿਆ ਸੀ। ਇਕ ਪੁਲਸ ਕਰਮਚਾਰੀ ਨਾਲ ਹੱਥੋਪਾਈ ਵੀ ਹੋਈ ਸੀ ਜਿਸ ਵਿਚ ਉਸ ਦੀ ਵਰਦੀ ਦਾ ਬਟਨ ਵੀ ਟੁੱਟ ਗਿਆ ਸੀ ਜਿਸ ਦੇ ਸੰਬੰਧ ਵਿਚ ਨਿਮਨ ਲਿਖਤ ਧਰਾਵਾਂ ਤਹਿਤ ਜਿਸ ਵਿੱਚ 353,186,283, ਨੈਸ਼ਨਲ ਹਾਈਵੇ ਐਕਟ ਤਹਿਤ ਮਾਮਲਾ ਦਰਜ ਥਾਣਾ ਗੁਰੂਹਰਸਹਾਏ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਵਿਅਕਤੀਆਂ ‘ਤੇ 3 ਔਰਤਾਂ ਤੇ ਬਾਏ ਨਾਮ ਤੇ 100 ਤੋਂ ਵੱਧ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਵੱਖ ਵੱਖ ਯੂਨੀਅਨ ਦੇ ਆਗੂ ਜਿਸ ਵਿੱਚ ਈਟੀਟੀ ਯੂਨੀਅਨ ,ਬੀਐਡ ਯੂਨੀਅਨ ,ਡੀਪੀਆਈ ਮਾਸਟਰ ,ਆਸ਼ਾ ਵਰਕਰ , ਏਐੱਨਐੱਮ ਜੀਐੱਨਐੱਮ , ਕੰਪਿਊਟਰ ਅਧਿਆਪਕ , ਆਂਗਨਵਾਡ਼ੀ ਵਰਕਰਾ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਹੋਰ ਜਥੇਬੰਦੀਆਂ ਦੁਬਾਰਾ ਸੀਐਮ ਦਾ ਵਿਰੋਧ ਕੀਤਾ ਗਿਆ ਸੀ ਜਿਸ ਦੇ ਸੰਬੰਧ ‘ਚ ਅੱਜ ਥਾਣਾ ਗੁਰੂ ਹਰਸਹਾਏ ਨੇ ਇਹ ਮਾਮਲੇ ਦਰਜ ਕੀਤੇ ਹਨ।