ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਮੁਲਾਜ਼ਮਾਂ ਨੂੰ ਸਮੇਂ ਸਿਰ ਦਫਤਰ ਆਸਮਾਂ ਦਿੱਤੇ ਗਏ ਨਿਰਦੇਸ਼ਾਂ ਦੀ ਉਲੰਘਣਾ ਦੂਸਰੇ ਦਿਨ ਵੀ ਜਾਰੀ ਹੈ। ਨਗਰ ਨਿਗਮ ਲੁਧਿਆਣਾ ਦੇ ਜ਼ੋਨ ਏ ਮੁੱਖ ਦਫਤਰ ਵਿਚ ਸਾਫ ਤੌਰ ‘ਤੇ ਅਫ਼ਸਰਾਂ ਦੀ ਲਾਪ੍ਰਵਾਹੀ ਵੇਖਣ ਨੂੰ ਮਿਲੀ।
ਡੇਲੀ ਪੋਸਟ ਦੀ ਟੀਮ ਨੇ ਜਦੋਂ ਨਗਰ ਨਿਗਮ ਮੁੱਖ ਦਫ਼ਤਰ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਕਈ ਅਫ਼ਸਰ ਆਪਣੀ ਸੀਟ ਤੋਂ ਨਦਾਰਦ ਨਜ਼ਰ ਆਏ। ਜੂਨੀਅਰ ਤੋਂ ਲੈ ਕੇ ਸੀਨੀਅਰ ਅਫ਼ਸਰ ਤਕ 9 ਵਜ ਕੇ 20 ਮਿੰਟ ਹੋਣ ਦੇ ਬਾਵਜੂਦ ਦਫ਼ਤਰ ਵਿੱਚ ਨਹੀਂ ਪਹੁੰਚੇ ਸਨ। ਸਾਫ਼ ਤੌਰ ਤੇ ਇਕ ਪਾਸੇ ਜਿਥੇ ਚਰਨਜੀਤ ਚੰਨੀ ਇਸ ਸਰਕਾਰ ਨੂੰ ਗ਼ਰੀਬਾਂ ਅਤੇ ਆਮ ਲੋਕਾਂ ਦੀ ਸਰਕਾਰ ਕਹਿ ਰਹੇ ਹਨ। ਉਥੇ ਹੀ ਅਫਸਰਾਂ ਨੇ ਹਾਲੇ ਤੱਕ ਆਪਣੇ ਰਵੱਈਏ ਨੂੰ ਨਹੀਂ ਬਦਲਿਆ ਹੈ। ਉਥੇ ਹੀ ਇਸ ਦੌਰਾਨ ਮੌਕੇ ‘ਤੇ ਨਾ ਮੌਜੂਦ ਅਫਸਰਾਂ ਦਾ ਸਟਾਫ ਆਪਣਾ-ਆਪਣਾ ਕਾਰਨ ਦੱਸਦਾ ਆਇਆ। ਜਦਕਿ ਕਈ ਸਟਾਫ ਦੇ ਮੈਂਬਰ ਮੀਡੀਆ ਕਰਮੀਆਂ ਨੂੰ ਦੇਖ ਕੇ ਭੱਜਦੇ ਦਿਖੇ।