ਸ੍ਰੀ ਮੁਕਤਸਰ ਸਾਹਿਬ ਵਿਖੇ ਪਿੱਕਅੱਪ ਗੱਡੀ ਹੇਠ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਅਨੁਸਾਰ ਉਸਦੀ ਪਤਨੀ ਅਤੇ ਧੀ ਦਾਣਾ ਮੰਡੀ ਵਿਚ ਕੰਮ ਕਰਨ ਉਪਰੰਤ ਵਾਪਿਸ ਜਾ ਰਹੀਆਂ ਸਨ ਕਿ ਪਿੱਛੇ ਤੋਂ ਆ ਰਹੇ ਇੱਕ ਪਿੱਕਅੱਪ ਸਵਾਰ ਨੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਦ ਉਸਦੀ ਪਤਨੀ ਨੇ ਵਿਰੋਧ ਕਰਦਿਆ ਉਸ ਪਿੱਕਅੱਪ ਚਾਲਕ ਅਤੇ ਨਾਲ ਬੈਠੇ ਵਿਅਕਤੀ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸਦੀ ਪਤਨੀ ਦੀ ਬਾਂਹ ਤੋਂ ਫੜ੍ਹ ਉਸਨੂੰ ਘੜੀਸਦੇ ਲੈ ਗਏ ਅਤੇ ਉਸਦੀ ਬਾਂਹ ਛੱਡ ਦਿੱਤੀ, ਉਸਦੀ ਪਤਨੀ ਹੇਠਾ ਡਿੱਗੀ ਅਤੇ ਉਹਨਾਂ ਪਿੱਕਅੱਪ ਗੱਡੀ ਉਪਰ ਚੜ੍ਹਾ ਦਿੱਤੀ। ਸੋਮਵਾਰ ਨੂੰ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ। ਪਰਿਵਾਰਕ ਮੈਂਬਰ ਹੱਤਿਆ ‘ਤੇ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਵਿਖੇ ਕੰਮ ਕਰਨ ਉਪਰੰਤ ਵਾਪਿਸ ਜਾ ਰਹੀਆਂ ਮਾਂ ਧੀ ਵਿਚੋਂ ਮਾਂ ਨੂੰ ਪਿੱਕਅੱਪ ਚਾਲਕ ਨੇ ਕੁੱਚਲ ਦਿੱਤਾ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਅਤੇ ਧੀ ਦਾਣਾ ਮੰਡੀ ਵਿਚ ਕੰਮ ਕਰਦੀਆਂ ਹਨ। ਅੱਜ ਜਦ ਕੰਮ ਕਰਕੇ ਵਾਪਿਸ ਜਾ ਰਹੀਆਂ ਸਨ ਤਾਂ ਇੱਕ ਪਿੱਕਅੱਪ ਚਾਲਕਾਂ ਨੇ ਉਸਦੀ ਧੀ ਨੂੰ ਛੇੜਦਿਆਂ ਇੱਕ ਕਾਗਜ਼ ਪਕੜਾਉਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਉਸਦੀ ਪਤਨੀ ਨੇ ਉਸ ਪਿੱਕਅੱਪ ਸਵਾਰ ਦੀ ਬਾਂਹ ਫੜਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਪਿੱਕਅੱਪ ਸਵਾਰਾਂ ਉਸਦੀ ਬਾਂਹ ਫੜ੍ਹ ਲਈ ਅਤੇ ਕਾਫ਼ੀ ਦੂਰ ਤੱਕ ਘੜੀਸਦੇ ਲੈ ਗਏ ਅਤੇ ਉਸਦਾ ਇੱਕ ਦਮ ਹੱਥ ਛੱਡ ਦਿੱਤਾ ਅਤੇ ਉਸਨੂੰ ਪਿੱਕਅੱਪ ਹੇਠਾ ਕੁਚਲ ਦਿੱਤਾ। ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਪ੍ਰਤੱਖਦਰਸ਼ੀ ਧੀ ਨੇ ਦੱਸਿਆ ਕਿ ਉਹ ਕਾਗਜ਼ ‘ਤੇ ਕੋਈ ਨੰਬਰ ਲਿਖ ਕੇ ਫੜ੍ਹਾ ਰਹੇ ਸਨ ਜਦ ਮਾਂ ਨੇ ਉਹਨਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਮਾਂ ਨੂੰ ਬਾਂਹ ਤੋਂ ਫੜ੍ਹ ਨਾਲ ਘੜੀਸ ਲਿਆ ਅਤੇ ਫਿਰ ਇੱਕ ਦਮ ਛੱਡ ਦਿੱਤਾ। ਇਸ ਦੌਰਾਨ ਉਸਦੀ ਮਾਂ ਪਿੱਕਅੱਪ ਹੇਠਾ ਆ ਗਈ ਅਤੇ ਉਸਨੂੰ ਕੁਚਲ ਕੇ ਉਹ ਪਿੱਕਅੱਪ ਸਵਾਰ ਫਰਾਰ ਹੋ ਗਏ। ਸੀ.ਸੀ.ਟੀ.ਵੀ ਕੈਮਰਿਆਂ ਵਿਚ ਪਿੱਕਅੱਪ ਤੇਜ਼ੀ ਨਾਲ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਉੱਧਰ ਅੱਜ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ ਅਤੇ ਇਸ ਸਬੰਧੀ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਐਸ ਐਚ ਓ ਮੋਹਨ ਲਾਲ ਨੇ ਕਿਹਾ ਕਿ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਮੰਗ ਤੇ ਮਾਮਲੇ ਵਿਚ ਇਕ ਧਾਰਾ ਦਾ ਵਾਧਾ ਕਰ ਦਿੱਤਾ ਹੈ।