ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਅਧੀਨ ਰਾਏਪੁਰ ਮਾਜਰੀ ਦੇ ਯੂਕੋ ਬੈਂਕ ਵਿੱਚ ਰਾਤ ਇਸ ਸਮੇਂ ਬੈਂਕ ਨੂੰ ਸੰਨ੍ਹ ਲਗਾ ਕੇ ਚੋਰੀ ਕੀਤੇ ਗਏ 12 ਬੋਰ ਡਬਲ ਬੈਰਲ ਰਾਈਫਲ ਸਮੇਤ 12 ਕਾਰਤੂਸ ਇਕ ਨੈੱਟਵਰਕ ਰਾਊਟਰ ਡਿਵਾਈਸ ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਫ਼ਤਹਿਗਡ਼੍ਹ ਸਾਹਿਬ ਡਾ. ਸੰਦੀਪ ਗੋਇਲ ਨੇ ਦੱਸਿਆ ਕਿ ਕਿ ਇਹ ਲੁਟੇਰੇ ਲਗਪਗ ਤਿੰਨ ਘੰਟੇ ਬੈਂਕ ਵਿਚ ਸਟਰੌਂਗ ਰੂਮ ਨੂੰ ਤੋੜਨ ਦਾ ਯਤਨ ਕਰਦੇ ਰਹੇ, ਪ੍ਰੰਤੂ ਵੱਡੀ ਬਚਾਅ ਰਿਹਾ, ਪ੍ਰੰਤੂ ਇਹ ਲੁਟੇਰੇ ਜਾਂਦੇ ਬੈਂਕ ਵਿਚੋਂ 12 ਬੋਰ ਡਬਲ ਬੈਰਲ ਰਾਈਫਲ ਸਮੇਤ 12 ਕਾਰਤੂਸ ਇੱਕ ਨੈੱਟਵਰਕ ਪ੍ਰਾਪਤ ਡਿਵਾਈਸ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕੜੀ ਨਾਲ ਕੜੀ ਜੋੜਦੇ ਹੋਏ ਪੁਲੀਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੋਂ ਬੈਂਕ ਵਿਚੋਂ ਚੋਰੀ ਕੀਤਾ ਗਿਆ ਸਾਮਾਨ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਸ਼ਿਆਂ ਦੇ ਵੱਖ ਵੱਖ ਮਾਮਲਿਆਂ ਵਿੱਚ 9 ਵਿਅਕਤੀਆਂ ਪਾਸੋਂ ਇਕ ਪਿਸਟਲ 32 ਬੋਰ ਸਮੇਤ 4 ਜ਼ਿੰਦਾ ਰੌਂਦ, 651 ਗ੍ਰਾਮ ਹੈਰੋਇਨ, 2 ਆਈ ਟਵੰਟੀ ਕਾਰਾਂ, ਇੱਕ ਐਕਟਿਵਾ, 2500 ਨਸ਼ੀਲੀਆਂ ਗੋਲੀਆਂ, ਇਕ ਸਪਲੈਂਡਰ ਤੇ ਬੁਲਟ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ।