ਸ਼ੁੱਕਰਵਾਰ ਫ਼ਰੀਦਕੋਟ ਦੇ ਭਾਈ ਘਨੱਈਆ ਚੌਕ ਦੇ ਵਿੱਚ ਯੂਥ ਕਾਂਗਰਸ ਵੱਲੋਂ ਦੇਸ਼ ਦੇ ਪ੍ਰਧਾਨਮੰਤਰੀ ਦੇ ਜਨਮਦਿਨ ਦੇ ਮੌਕੇ ਤੇ ਇਸ ਦਿਨ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਦਿਵਸ ਵਜੋ ਮਨਾਇਆ। ਇਸ ਮੌਕੇ ਉਨ੍ਹਾਂ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਹੱਥਾਂ ਦੇ ਵਿੱਚ ਦਾਲਾਂ ਅਤੇ ਘਰੇਲੂ ਵਸਤੂਆਂ ਤੇ ਪੈਟਰੋਲ ਆਦਿ ਫੜ ਕੇ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਲਕਰਨ ਸਿੰਘ ਨੰਗਲ ਅਤੇ ਫਰੀਦਕੋਟ ਦੇ ਹਲਕਾ ਪ੍ਰਧਾਨ ਸੁਖਚੈਨ ਸਿੰਘ ਚੈਨਾ ਨੇ ਕਿਹਾ ਕਿ ਦੇਸ਼ ਦੇ ਵਿੱਚ ਲਗਾਤਾਰ ਮਹਿੰਗਾਈ ਵਧ ਰਹੀ ਹੈ ਆਏ ਦਿਨ ਪੈਟਰੋਲ ਡੀਜ਼ਲ ਦੇ ਰੇਟ ਵਧ ਰਹੇ ਨੇ ਜਿਸ ਦੇ ਚੱਲਦਿਆਂ ਆਮ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਅਤੇ ਅੱਜ ਯੂਥ ਕਾਂਗਰਸ ਵੱਲੋਂ ਦੇਸ਼ ਦੇ ਪ੍ਰਧਾਨਮੰਤਰੀ ਦੇ ਜਨਮ ਦਿਨ ਉੱਪਰ ਉਨ੍ਹਾਂ ਨੂੰ ਦਾਲਾਂ ਅਤੇ ਹੋਰ ਸਮਾਨ ਭੇਜਿਆ ਜਾ ਰਹੀਆਂ ਅਤੇ ਯੂਥ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨੂੰ ਇਹ ਜਨਮ ਦਿਨ ਦਾ ਗਿਫ਼ਟ ਹੈ।