ਫਰੀਦਕੋਟ ਵਿਚ ਹਰ ਸਾਲ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਚ ਹਰ ਸਾਲ 5 ਦਿਨਾਂ ਧਾਰਮਿਕ ਅਤੇ ਸਭਿਚਾਰਕ ਮੇਲਾ ਅੰਤ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਅਖੀਰਲੇ ਦਿਨ 23 ਸਤੰਬਰ ਨੂੰ ਦੋ ਐਵਾਰਡ ਭਗਤ ਪੂਰਨ ਸਿੰਘ ਐਵਾਰਡ ਸਰਵਿਸ ਟੂ ਹਿਮੂਨਟੀ(ਮਨੁੱਖਤਾ ਦੀ ਭਲਾਈ ਲਈ) ਅਤੇ ਬਾਬਾ ਫ਼ਰੀਦ ਐਵਾਰਡ ਫ਼ਾਰ ਹੋਨਿਸਟੀ (ਇਮਾਨਦਾਰੀ) ਜਿਸ ਵਿਚ ਇਕ ਇਕ ਲੱਖ ਰੁਪਏ ਲੋਈ ਅਤੇ ਸਨਮਾਨ ਚਿੰਨ੍ਹ ਦਿਤੇ ਜਾਂਦੇ ਹਨ ਪਰ ਇਸ ਵਾਰ ਕ੍ਰੋਨਾ ਮਹਾਮਾਰੀ ਦੇ ਚਲਦੇ ਸਰਕਾਰੀ ਪੱਧਰ ਤੇ ਮਨਾਏ ਜਾਣ ਵਾਲੇ ਸਾਰੇ ਸਭਿਆਚਾਰਕ ਸਮਾਗਮ ਅਤੇ ਖੇਡਾਂ ਆਦਿ ਕਿਸੇ ਕਿਸਮ ਦੇ ਪ੍ਰੋਗਰਾਮ ਨਹੀਂ ਕਰਵਾਏ ਗਏ ਨਾਲ ਹਰ ਸਾਲ 23 ਸਤੰਬਰ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਵੀ ਸਰਕਾਰ ਵਲੋਂ ਮਨਜ਼ੂਰੀ ਨਹੀਂ ਦਿਤੀ ਗਈ।
ਪਰ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੋਸਾਇਟੀ ਵਲੌਂ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸੁਸਾਇਟੀ ਵੱਲੋਂ ਉਕਤ ਐਵਾਰਡ ਜਰੂਰ ਦਿਤੇ ਗਏ ਜਿਸ ਵਿਚ ਬਾਬਾ ਫ਼ਰੀਦ ਐਵਾਰਡ ਫ਼ਾਰ ਓਨਿਸਟੀ ਲਈ ਆਈ ਏ ਐਸ ਅਫਸਰ ਅਤੇ ਸਾਬਕਾ ਡੀਸੀ ਫਰੀਦਕੋਟ ਕੁਮਾਰ ਸੌਰਭ ਰਾਜ ਨੂੰ ਚੁਣਿਆ ਗਿਆ ਅਤੇ ਭਗਤ ਪੂਰਨ ਸਿੰਘ ਐਵਾਰਡ ਸਰਵਿਸ ਟੂ ਹਿਮੂਨਟੀ (ਮਨੁੱਖਤਾ ਦੀ ਭਲਾਈ ਲਈ) ਬਾਬਾ ਫਰੀਦ ਐਵਾਰਡ ਫ਼ਾਰ ਓਨਿਸਟੀ (ਇਮਾਨਦਾਰੀ) ਲਈ ਇਕ ਰਿਕਸ਼ਾ ਚਾਲਕ ਰਾਜਵੀਰ ਸਿੰਘ ਨੂੰ ਚੁਣਿਆ ਗਿਆ।ਕੁਮਾਰ ਸ਼ੋਰਭ ਰਾਜ ਦਾ ਐਵਾਰਡ ਉਨ੍ਹਾਂ ਦੀ ਧਰਮ ਪਤਨੀ ਜੋਤੀ ਰਾਜ ਨੇ ਪ੍ਰਾਪਤ ਕੀਤਾ ਅਤੇ ਰਾਜਬੀਰ ਸਿੰਘ ਖੁਦ ਆਪਣੇ ਪੂਰੇ ਪਰਿਵਾਰ ਨਾਲ ਖੁਦ ਇਹ ਐਵਾਰਡ ਲੈਣ ਲਈ ਪਹੁੰਚੇ।