ਸ਼ਰਾਰਤੀ ਅਨਸਰਾਂ ਵੱਲੋਂ ਸਮਰਾਲਾ ਇਲਾਕੇ ਦੀਆਂ ਮੁੱਖ ਸੜਕਾਂ ਦੇ ਕਿਨਾਰੇ ‘ਕਿਸਾਨ ਹੱਲ ਖ਼ਾਲਿਸਤਾਨ’ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ।ਇਹ ਇਸ ਗੱਲ ਵੱਲ ਸਪੱਸ਼ਟ ਇਸ਼ਾਰਾ ਕਰ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਖ਼ਾਲਿਸਤਾਨੀ ਸਮਰਥਕਾਂ ਨੇ ਪੰਜਾਬ ਵਿੱਚ ਆਪਣਾ ਨੈੱਟਵਰਕ ਮੁੜ ਸਰਗਰਮ ਕਰਨ ਦੀਆਂ ਗਤੀਵਿਧੀਆਂ ਚਾਲੂ ਕਰ ਦਿੱਤੀਆਂ ਹਨ। ਅਜਿਹੇ ਦੇਸ਼ ਵਿਰੋਧੀ ਅਨਸਰ ਕਿਸਾਨ ਅੰਦੋਲਨ ਦੀ ਆੜ ਵਿੱਚ ਆਪਣਾ ਲਾਹਾ ਖੱਟਣ ਲਈ ਕਿਸਾਨਾਂ ਅਤੇ ਖ਼ਾਸ ਕਰ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕਰ ਰਹੇ ਹਨ।
ਸਮਰਾਲਾ ‘ਚ ਅਜਿਹੇ ਭੜਕਾਊ ਨਾਅਰੇ ਕੁੱਝ ਦੇਰ ਪਹਿਲਾ ਵੀ ਲਿਖੇ ਗਏ ਸਨ ਪਰ ਉਸ ਵੇਲੇ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਇਨ੍ਹਾਂ ਨੂੰ ਕੰਧਾਂ ਤੋਂ ਮਿਟਾ ਦਿੱਤਾ ਸੀ। ਓਧਰ ਦਿੱਲੀ ਸਰਹੱਦਾਂ ’ਤੇ ਬੈਠੀਆਂ 7 ਮਹੀਨੇ ਤੋਂ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ ਕਿਸਾਨ ਅੰਦੋਲਨ ਦੇ ਹੱਲ ਲਈ ਖ਼ਾਲਿਸਤਾਨ ਨੂੰ ਜੋੜੇ ਜਾਣ ਦੀ ਸ਼ਰਾਰਤ ਨੂੰ ਅੰਦੋਲਨ ਨੂੰ ਸੱਟ ਮਾਰਨ ਵਾਲੀ ਕਾਰਵਾਈ ਦੱਸਿਆ ਹੈਇਨ੍ਹਾਂ ਕਿਸਾਨ ਜਥੇਬੰਦੀਆਂ ਦਾ ਆਖਣਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਦਾ ਅਜਿਹੀਆਂ ਕਾਰਵਾਈਆਂ ਨਾਲ ਦੂਰ-ਨੇੜੇ ਦਾ ਵੀ ਕੋਈ ਸੰਬੰਧ ਨਹੀਂ ਹੈ.।ਉੱਥੇ ਹੀ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਯੂਥ ਪ੍ਰਧਾਨ ਰਮਨ ਵਡੇਰਾ ਨੇ ਬੋਲਦੇ ਕਿਹਾ ਕਿ ਮੈਂ ਆਪਣੀ ਫੈਕਟਰੀ ਲੁਧਿਆਣਾ ਜਾ ਰਿਹਾ ਸੀ ਤੇ ਮੈਂ ਲੁਧਿਆਣਾ ਚੰਡੀਗੜ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨੀਲੋਂ ਕੋਲ ਲਿਖੇ ਹੋਏ ਸੀ ਤੇ ਉਹਨਾਂ ਕਿਹਾ ਜੋ ਵੀ ਵਿਅਕਤੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਹੁੰਦੇ ਹਨ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ।ਉੱਥੇ ਹੀ ਜਗਦੇਵ ਸਿੰਘ ਜੋ ਕੇ ਨੀਲੋਂ ਪੁੱਲ ਦੇ ਕੋਲ ਹੀ ਰਹਿੰਦਾ ਹੈ ਉਸ ਨੇ ਦੱਸਿਆ ਕਿ ਦਿਨ ਵੇਲੇ ਇਥੇ ਕੁਝ ਨਹੀਂ ਲਿਖਿਆ ਹੋਇਆ ਸੀ ਕੋਈ ਦੇਰ ਰਾਤ ਕੋਈ ਇਹ ਲਿਖ ਕੇ ਗਿਆ ਹੈ।
ਅਜਿਹੇ ਦੇਸ਼ ਵਿਰੋਧੀ ਅਨਸਰ ਕਿਸਾਨ ਅੰਦੋਲਨ ਦੀ ਆੜ ਵਿੱਚ ਆਪਣਾ ਲਾਹਾ ਖੱਟਣ ਲਈ ਕਿਸਾਨਾਂ ਅਤੇ ਖਾਸਕਰ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕਰ ਰਹੇ ਹਨ। 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ’ਤੇ ਹੋਈ ਹਿੰਸਾ ਵੀ ਇਸੇ ਸਾਜਿਸ਼ ਦਾ ਇਕ ਹਿੱਸਾ ਸੀ, ਪਰ ਕਿਸਾਨ ਜਥੇਬੰਦੀਆਂ ਨੇ ਉਸ ਵੇਲੇ ਵੀ ਇਸ ਸਾਫ਼ ਕਰ ਦਿੱਤਾ ਸੀ, ਕਿ ਕਿਸਾਨਾਂ ਅਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਖਾਲਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਓਧਰ ਦਿੱਲੀ ਸਰਹੱਦਾਂ ’ਤੇ ਬੈਠੀਆਂ 7 ਮਹੀਨੇ ਤੋਂ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕਿਸਾਨ ਅੰਦੋਲਨ ਦੇ ਹੱਲ ਲਈ ਖਾਲਿਸਤਾਨ ਨੂੰ ਜੋੜੇ ਜਾਣ ਦੀ ਸ਼ਰਾਰਤ ਨੂੰ ਉਨਾਂ ਨੇ ਅੰਦੋਲਨ ਨੂੰ ਸੱਟ ਮਾਰਨ ਵਾਲੀ ਕਾਰਵਾਈ ਦੱਸਿਆ ਹੈ। ਇਨਾਂ ਕਿਸਾਨ ਜਥੇਬੰਦੀਆਂ ਦਾ ਆਖਣਾ ਹੈ, ਕਿ ਅੰਦੋਲਨ ਕਰ ਕਿਸਾਨਾਂ ਦਾ ਅਜਿਹੀਆਂ ਕਾਰਵਾਈਆਂ ਨਾਲ ਦੂਰ-ਨੇੜੇ ਦਾ ਵੀ ਕੋਈ ਸੰਬੰਧ ਨਹੀਂ ਹੈ।