ਤਲਵੰਡੀ ਭਾਈ: ਜਿਲ੍ਹਾ ਫਿਰੋਜਪੁਰ ਦੇ ਥਾਣਾ ਤਲਵੰਡੀ ਭਾਈ ਅਧੀਨ ਪੈਂਦੇ ਪਿੰਡ ਕਾਲੀਏਵਾਲਾ ਵਿਖੇ ਘਰ ’ਚ ਸੁੱਤੇ ਪਏ ਵਿਅਕਤੀ ਦਾ ਕਹੀ ਦੇ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਸੂਚਨਾਂ ਹੈ। ਪ੍ਰਾਪਤ ਮ੍ਰਿਤਕ ਬਖਸ਼ੀਸ਼ ਸਿੰਘ (57) ਪੁੱਤਰ ਅਵਤਾਰ ਸਿੰਘ ਵਾਸੀ ਹਰਦਿਆਲੇਆਣਾ (ਫਰੀਦੀਕੋਟ) ਹਾਲ ਆਬਾਦ ਜੰਡਵਾਲਾ, ਹਨੂੰਮਾਨਗੜ੍ਹ ਪਿੰਡ ਕਾਲੀਏਵਾਲਾ ਵਿਖੇ ਸਾਬਕਾ ਸਰਪੰਚ ਗੁਰਜੰਟ ਸਿੰਘ ਕੋਲ ਕਰੀਬ ਸਾਢੇ ਚਾਰ ਸਾਲਾਂ ਤੋਂ ਰਹਿੰਦਾ ਆ ਰਿਹਾ ਸੀ।
ਬੀਤੇ ਦਿਨ ਨਛੱਤਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਾਲੀਏਵਾਲਾ ਵੀ ਉਨ੍ਹਾਂ ਦੇ ਘਰ ਕੰਮ ਕਰਨ ਆਇਆ ਸੀ ਅਤੇ ਰਾਤ ਸਮੇਂ ਰੋਟੀ ਖਾਣ ਉਪਰੰਤ ਬਖਸ਼ੀਸ਼ ਸਿੰਘ ਅਤੇ ਨਛੱਤਰ ਸਿੰਘ ਇਕੱਠੇ ਹੀ ਵਿਹੜੇ ਵਿੱਚ ਸੌਂ ਗਏ। ਇਸੇ ਦੌਰਾਨ ਰਾਤ ਸਮੇਂ ਨਛੱਤਰ ਸਿੰਘ ਨੇ ਵਿਹੜੇ ਵਿੱਚ ਪਈ ਕਹੀ ਚੁੱਕ ਕੇ ਸੁੱਤੇ ਪਏ ਬਖਸ਼ੀਸ਼ ਸਿੰਘ ਤੇ ਕਹੀ ਦੇ ਕਈ ਵਾਰ ਕੀਤੇ। ਜਿਸ ਕਾਰਨ ਬਖਸ਼ੀਸ਼ ਸਿੰਘ ਸਿਰ, ਚਿਹਰੇ ਅਤੇ ਗਰਦਨ ਤੇ ਡੂੰਘੀਆਂ ਸੱਟਾਂ ਲੱਗ ਗਈਆਂ ਤੇ ਉਸਦੀ ਮੌਤ ਹੋ ਗਈ।