ਫਰੀਦਕੋਟ ਸ਼ਹਿਰ ਦੇ ਫਿਰੋਜ਼ਪੁਰ ਰੋਡ ਦੇ ਦੋਨੋ ਪਾਸੇ ਬਣੀਆਂ ਰਿਹਾਈਸ਼ੀ ਕਲੋਨੀਆਂ ਦੇ ਨਿਵਾਸੀਆਂ ਦੀ ਵੱਡੀ ਪ੍ਰੇਸ਼ਨੀ ਜਿਸ ਚ ਦੋਨੋ ਪਾਸਿਆਂ ਦੀਆ ਗਲੀਆਂ ਨਾਲੋਂ ਸੜਕ ਦਾ ਲੈਵਲ ਕਰੀਬ ਪੰਜ ਫੁੱਟ ਉਚਾ ਹੋਣ ਕਾਰਨ ਬਾਰਿਸ਼ ਦਾ ਪਾਣੀ ਗਲੀਆਂ ਚ ਖੜਨ ਕਾਰਨ ਆ ਰਹੀ ਸਮੱਸਿਆ ਹਲ ਲਈ ਅੱਜ ਇੱਕਤਰ ਹੋਏ ਅਤੇ ਜ਼ਿਲੇ ਦੇ ਵਿਧਿਆਕ ਨੂੰ ਸਥਾਨਕ ਐੱਮਸੀ ਜਰੀਏ ਇੱਕ ਮੰਗ ਪੱਤਰ ਦਿੱਤਾ ਜਿਸ ਮੁਤਾਬਿਕ ਸੜਕ ਦੇ ਲੈਵਲ ਨੂੰ ਨੀਵਾਂ ਕਰਨ ਦੀ ਮੰਗ ਕੀਤੀ।
ਇਸ ਮੌਕੇ ਕਲੋਨੀ ਨਿਵਾਸੀਆ ਨੇ ਕਿਹਾ ਕਿ ਫਿਰੋਜ਼ਪੁਰ ਰੋਡ ਦੇ ਦੋਨੋ ਪਾਸੇ ਲੱਖਾਂ ਦੀ ਅਬਾਦੀ ਹੈ ਜਿਸ ਚ ਦੋਨੋ ਪਾਸੇ ਦੋ ਵੱਡਿਆਂ ਕਲੋਨੀਆਂ ਹਨ ਪਰ ਜਦੋ ਇਹ ਸੜਕ ਬਣੀ ਤਾਂ ਉਸ ਮੌਕੇ ਬੀ ਐਂਡ ਆਰ ਵਿਭਾਗ ਨੇ ਲੋਕਾਂ ਦੀ ਮੰਗ ਨੂੰ ਅਣਗੌਲਿਆ ਕਰ ਸੜਕ ਦਾ ਲੈਵਲ ਦੋਨੋ ਪਾਸੇ ਦੀਆਂ ਗਲੀਆਂ ਨਾਲੋਂ ਕਰੀਬ ਪੰਜ ਪੰਜ ਫੁੱਟ ਉੱਚਾ ਚੁੱਕਿਆ ਗਿਆ ਜਿਸ ਨਾਲ ਬਾਰਿਸ਼ ਦਾ ਪਾਣੀ ਗਲੀਆਂ ਚ ਇਕੱਤਰ ਹੋਣ ਲੱਗ ਗਿਆ ਜਿਸ ਨਾਲ ਵੱਡੀ ਸਮੱਸਿਆ ਖੜੀ ਹੋ ਗਈ ਅਤੇ ਸੜਕ ਤੇ ਚੜਨ ਵੇਲੇ ਵੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਹੁਣ ਇਸ ਸੜਕ ਤੇ ਸੀਵਰੇਜ਼ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ਦੋਬਾਰਾ ਬਣਾਈ ਜਾਣੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਸੜਕ ਵਿਭਾਗ ਹੁਣ ਦੋਬਾਰਾ ਬਣਨ ਵੇਲੇ ਸੜਕ ਦਾ ਲੈਵਲ ਘਟੋਂ ਘਟ ਤਿੰਨ ਫੁਟ ਨਿਵਾ ਕੀਤਾ ਜਾਵੇ ਤਾਂ ਜੋ ਦੋਨੋ ਪਾਸੇ ਵੱਸੇ ਲੋਕਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਤੋ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਉਨ੍ਹਾਂ ਦੀ ਮੰਗ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਹ ਸੀਵਰੇਜ਼ ਦੇ ਚਲੱਦੇ ਕੰਮ ਨੂੰ ਬੰਦ ਕਰਵਾ ਸੜਕ ਤੇ ਧਰਨੇ ਲਗਾਉਣ ਲਈ ਮਜ਼ਬੂਰ ਹੋਣਗੇ। ਮੌਕੇ ਇਲਾਕੇ ਦੇ ਐਮਸੀ ਡਾ ਜਗੀਰ ਸਿੰਘ ਨੇ ਕਿਹਾ ਕਿ ਦੋਨੋ ਮੁਹੱਲੇ ਨਿਵਾਸੀਆਂ ਦੀ ਮੰਗ ਬਹੁਤ ਜਾਇਜ਼ ਹੀ ਇਸ ਲਈ ਉਹ ਅੱਜ ਸੜਕ ਵਿਭਾਗ ਦੇ ਐਸਡੀਓ ਨਾਲ ਮਿਲ ਕੇ ਮੌਕੇ ਦਾ ਜਾਇਜ਼ਾ ਵੀ ਦੀਵਾ ਰਹੇ ਹਨ ਅਤੇ ਪੁਰੀ ਕੋਸ਼ਿਸ਼ ਹੈ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ ਅਤੇ ਫਿਰ ਵੀ ਜੇਕਰ ਕੋਈ ਸਮੱਸਿਆ ਆਈ ਤਾਂ ਉਹ ਖੁਦ ਉਨ੍ਹਾਂ ਨਾਲ ਧਰਨੇ ਚ ਸ਼ਮਿਲ ਹੋਣਗੇ।