10 years temperature crosses 37 degrees: ਲੁਧਿਆਣਾ, (ਤਰਸੇਮ ਭਾਰਦਵਾਜ)- ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਤੇਜ਼ ਤਪਸ਼ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੋਇਆ ਹੈ।ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ ਆ ਚੁੱਕੇ ਹਨ।ਪਰ ਫਿਰ ਵੀ ਵਿਦਾਇਗੀ ਦੌਰਾਨ ਇਕਦਮ ਗਰਮੀ ਨੇ ਭਿਅੰਕਰ ਰੂਪ ਅਖਤਿਆਰ ਕੀਤਾ ਹੋਇਆ ਹੈ।ਲੁਧਿਆਣਾ ਜ਼ਿਲੇ ‘ਚ ਪਿਛਲੇ 10 ਸਾਲਾਂ ਦੇ ਰਿਕਾਰਡ ਅਨੁਸਾਰ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਸਤੰਬਰ ਮਹੀਨੇ ‘ਚ ਅਧਿਕਤਮ ਤਾਪਮਾਨ 37 ਡਿਗਰੀ ਤੋਂ ਪਾਰ ਕਰ 37.2 ਡਿਗਰੀ ਰਿਕਾਰਡ ਕੀਤਾ ਗਿਆ ਹੈ।
ਜਦੋਂ ਕਿ ਸਧਾਰਨ ਤੋਂ 4 ਡਿਗਰੀ ਵੱਧ ਹੈ।ਹਾਲਾਂਕਿ ਮਈ-ਜੂਨ ‘ਚ ਅਜਿਹਾ ਮੌਸਮ ਬਣਦਾ ਜਾ ਰਿਹਾ ਹੈ ਕਿ ਸਧਾਰਨ ਤੋਂ ਵੱਧ ਤਾਪਮਾਨ 4-5 ਡਿਗਰੀ ਹੋ ਜਾਂਦਾ ਹੈ।ਸਤੰਬਰ ‘ਚ ਆਮ ਤੌਰ ‘ਤੇ ਅਜਿਹੀ ਗਰਮੀ ਨਹੀਂ ਪਈ।ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਇਹੀ ਹੈ ਕਿ ਇਸ ਸਮੇਂ ਹਵਾਵਾਂ ਦੀਆਂ ਦਿਸ਼ਾਵਾਂ ਬਦਲ ਚੁੱਕੀਆਂ ਹਨ।ਵੈਸਟ ਰਾਜਸਥਾਨ ਵਲੋਂ ਇਹ ਹਵਾਵਾਂ ਚਲਣ ਜਿਥੋਂ ਹਵਾ ‘ਚ ਨਮੀ ਖਤਮ ਹੋਣ ਨਾਲ ਗਰਮੀ ਵੱਧ ਚੁੱਕੀ ਹੈ।ਮੌਸਮ ਵਿਭਾਗ ਮੁਤਾਬਕ ਹੁਣ ਬਾਰਿਸ਼ ਦੇ ਆਸਾਰ ਫਿਲਹਾਲ ਬਹੁਤ ਘੱਟ ਹਨ ਅਤੇ ਮੌਸਮ ਵਿਭਾਗ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 5 ਦਿਨਾਂ ‘ਚ ਗਰਮੀ ਹੋਰ ਸਤਾਏਗੀ।