ਸ੍ਰੀ ਮੁਕਤਸਰ ਸਾਹਿਬ ਦੇ 22 ਸਾਲ ਦੇ ਨੌਜਵਾਨ ਅਰਮਾਨ ਦੀਪ ਸਿੰਘ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆ ਐਨਡੀਏ ਤੋਂ ਬਾਅਦ ਫੌਜ ‘ਚ ਲੈਫਟੀਨੈਂਟ ਵਜੋਂ ਭਰਤੀ ਹੋਇਆ ਹੈ।
ਅਰਮਾਨ ਦੇ ਪਿਤਾ ਨੇ ਵੀ ਪੜਾਈ ਸਮੇਂ ਇਹ ਸੁਪਨਾ ਲਿਆ ਸੀ ਪਰ ਬਿਮਾਰ ਹੋ ਜਾਣ ਕਾਰਨ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਪ੍ਰਾਪਤੀ ‘ਤੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ। ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਗੁੜੀ ਸੰਘਰ ਦੇ ਜੰਮਪਲ ਅਤੇ ਜ਼ੈਲਦਾਰ ਜੋਗਿੰਦਰ ਸਿੰਘ ਦੇ ਪੋਤਰੇ ਅਰਮਾਨਦੀਪ ਸਿੰਘ ਬਰਾੜ ਪੁਤਰ ਗੁਰਸੇਵਕ ਸਿੰਘ ਬਰਾੜ ਜੋ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੇ ਹਨ ਨੇ ਥਲ ਸੈਨਾ ਦੀ ਅਸਾਮ ਰੈਜੀਮੈਂਟ ਵਿੱਚ ਲੈਫਟੀਨੈਂਟ ਲੱਗ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਅਰਮਾਨਦੀਪ ਨੇ 3 ਸਾਲ ਐਨਡੀਏ ਪੂਨੇ ਅਤੇ 1 ਸਾਲ ਆਈਐਮਏ ਦੇਹਰਾਦੂਨ ਵਿੱਚ ਟ੍ਰੇਨਿੰਗ ਪੂਰੀ ਕਰ ਕੇ 22 ਸਾਲ ਦੀ ਉਮਰ ਵਿੱਚ ਇਹ ਉਪਲੱਬਧੀ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ : LJP ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਚਿਰਾਗ ਪਾਸਵਾਨ, ਕਿਹਾ- ਨਹੀਂ ਸਾਂਭ ਸਕਿਆ ਪਿਤਾ ਦੀ ਬਣਾਈ ਪਾਰਟੀ
ਲੈਫਟੀਨੈਂਟ ਬਣ ਕੇ ਅਰਮਾਨਦੀਪ ਸਿੰਘ ਦੇ ਘਰ ਪਹੁੰਚਣ ‘ਤੇ ਅਰਮਾਨਦੀਪ ਦੇ ਪਰਿਵਾਰ ਨੇ ਉਸਦਾ ਨਿੱਘਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਅਰਮਾਨਦੀਪ ਨੇ ਆਪਣੇ ਰਿਟਾਇਰਡ ਬ੍ਰਿਗੇਡੀਅਰ ਸਤਿੰਦਰਜੀਤ ਸਿੰਘ ਤੋਂ ਪ੍ਰੇਰਿਤ ਹੋ ਕੇ ਥਲ ਸੈਨਾ ਵੱਲ ਜਾਣ ਦਾ ਫੈਸਲਾ ਲਿਆ ਸੀ। ਅਰਮਾਨ ਦੀਪ ਦੇ ਪਿਤਾ ਨੇ ਵੀ ਪੜਾਈ ਸਮੇਂ ਇਹੀ ਅਰਮਾਨ ਦੇਖਿਆ ਸੀ ਪਰ ਉਸ ਸਮੇ ਅਚਾਨਕ ਸਰੀਰਕ ਕਸ਼ਟ ਆਉਣ ਕਾਰਨ ਉਹ ਆਪਣੇ ਇਸ ਅਰਮਾਨ ਨੂੰ ਪੂਰਾ ਨਾ ਸਕੇ। ਅਰਮਾਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਉਹ ਚਾਹੁੰਦਾ ਹੈ ਕਿ ਨੌਜਵਾਨ ਦੇਸ਼ ਦੀ ਸੇਵਾ ਕਰਨ। ਅਰਮਾਨ ਦੇ ਪਿਤਾ ਚਾਹੁੰਦੇ ਹਨ ਕਿ ਉਹ ਹੋਰ ਵੱਡਾ ਰੈਂਕ ਹਾਸਿਲ ਕਰੇ। ਅਰਮਾਨਦੀਪ ਸਿੰਘ ਦੀ ਇਸ ਪ੍ਰਾਪਤੀ ਤੇ ਇਲਾਕੇ ਦੇ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।
ਇਹ ਵੀ ਦੇਖੋ : ਅਕਾਲੀਦਲ ਤੇ ਬਸਪਾ ਵਾਲਿਆਂ ਨੇ ਚੰਡੀਗੜ੍ਹ ਭੰਨੇ ਬੈਰੀਕੇਡ, ਪੁਲਿਸ ਨੇ ਕੀਤਾ ਜਲਤੋਪਾਂ ਨਾਲ ਹਮਲਾ, ਪਿਆ ਭੜਥੂ Live !
.