ਪੰਜਾਬ ਪੁਲਿਸ ਵਿੱਚ ਕਰੀਬ 5 ਸਾਲ ਬਾਅਦ ਭਾਰਤੀ ਹੋਣ ਜਾ ਰਹੀ ਹੈ। ਮੇਲ ਅਤੇ ਫੀਮੇਲ ਦੀ ਜਿਸ ਵਿੱਚ ਜ਼ਿਲ੍ਹਾ ਅਤੇ ਆਰਮਡ ਕੇਡਰ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਦੀ ਪੂਰਤੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕੇ ਭਰਤੀ ਲਈ ਸਾਢੇ ਚਾਰ ਲੱਖ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਇਮਤਿਹਾਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਭਰਤੀ ਮੁਹਿੰਮ ਦੇ ਅਧੀਨ ਨਿਰਵਿਘਨ ਪ੍ਰੀਖਿਆ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਲਿਖਤੀ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਇਸੇ ਅਧਾਰ ਤੇ ਫਰੀਦਕੋਟ ਵਿਚ 8 ਕੇਂਦਰ ਬਣਾਏ ਗਏ ਹਨ।
ਇਸ ਸਬੰਧੀ ਪੂਰੀ ਜਾਨਕਰੀ ਦਿੰਦੇ SP ਕੁਲਦੀਪ ਸਿੰਘ ਸੋਈ ਨੇ ਦਸਿਆ ਕਿ ਭਰਤੀ ਲਈ 25 ਅਤੇ 26 ਤਰੀਕ ਨੂੰ ਜੋ ਲਿਖਤੀ ਟੈਸਟ ਹੋ ਰਿਹਾ ਉਸ ਲਈ ਉਮੀਦਵਾਰ ਹਦਾਇਤਾਂ ਜਰੂਰ ਪੜ੍ਹ ਲੈਣ ਪੇਪਰ ਲਈ ਆਉਣ ਵਾਲੇ ਬੱਚੇ ਆਪਣੇ ਐਡਮਿਟ ਕਾਰਡ, ਇੱਕ ਪਾਸਪੋਰਟ ਸਾਈਜ਼ ਰੰਗੀਨ ਫੋਟੋ, ਮੂਲ ਆਈਡੀ ਪ੍ਰਮਾਣ ਜਿਵੇਂ ਕਿ ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਵੋਟਰ ਆਈਡੀ ਕਾਰਡ ਲੈ ਕੇ ਆਉਣ। ਉਮੀਦਵਾਰਾਂ ਕੋਲ ਕੋਵਿਡ-19 ਨੈਗੇਟਿਵ ਹੋਣ ਦਾ ਦਸਤਖਤ ਕੀਤਾ ਹੋਇਆ ਸਵੈ-ਘੋਸ਼ਣਾਪੱਤਰ ਹੋਣਾ ਵੀ ਲਾਜ਼ਮੀ ਹੈ।ਇਮਤਿਹਾਨ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਕਿਤਾਬਾਂ, ਨੋਟਸ, ਕਾਗਜ਼ ਦੇ ਟੁੱਕੜੇ, ਇਲੈਕਟ੍ਰਾਨਿਕ ਪੈੱਨ/ ਸਕੈਨਰ, ਪੈੱਨ, ਸਟੇਸ਼ਨਰੀ, ਇਲੈਕਟ੍ਰਾਨਿਕ ਉਪਕਰਨ, ਖਾਣ-ਪੀਣ ਦੀਆਂ ਚੀਜ਼ਾਂ, ਘੜੀ, ਐਨਕਾਂ, ਬੈਗ, ਪਰਸ, ਮੋਟੇ ਤਲੇ ਵਾਲੇ ਬੂਟ, ਕਿਸੇ ਤਰ੍ਹਾਂ ਦੀ ਜਵੈਲਰੀ ਜਾਂ ਜੁੱਤੀਆਂ ਤੇ ਬੈਲਟ ਆਦਿ ਲਿਆਉਣ ‘ਤੇ ਮਨਾਹੀ ਹੈ।
ਉਮੀਦਵਾਰਾਂ ਨੂੰ ਦਾਖਲਾ ਕਾਰਡ ਜਾਰੀ ਕੀਤੇ ਗਏ ਹਨ। ਲਿਖਤੀ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾ ਰਹੀ ਹੈ, ਜਿਸ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਅਤੇ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਸ਼ਾਮਲ ਹਨ।ਇਸ ਦੌਰਾਨ, ਉਮੀਦਵਾਰਾਂ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਵੱਖ -ਵੱਖ ਧੋਖੇਬਾਜ਼ ਅਤੇ ਘੁਟਾਲੇਬਾਜ਼ ਭੋਲੇ -ਭਾਲੇ ਵਿਅਕਤੀਆਂ ਨੂੰ ਇਹ ਵਿਸ਼ਵਾਸ ਦੇ ਕੇ ਧੋਖਾ ਦੇ ਕੇ ਭਰਤੀ ਪ੍ਰਕਿਰਿਆ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰੱਖੋ ਅਤੇ ਜੇਕਰ ਕੋਈ ਵਿਅਕਤੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਜਾਂ ਕਿਸੇ ਹੋਰ ਨੂੰ ਗਲਤ/ਢੰਗਾਂ/ਅਭਿਆਸਾਂ ਨੂੰ ਅਪਣਾਉਣ ਬਾਰੇ ਉਕਸਾਉਂਦਾ ਹੈ ਜਾਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।