31 corona people died: ਲੁਧਿਆਣਾ ਵਿੱਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ 24 ਘੰਟਿਆਂ ਵਿੱਚ 31 ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਵਿਚੋਂ ਲੁਧਿਆਣਾ ਨਾਲ ਸਬੰਧਤ ਸੰਕਰਮਿਤ 20 ਰਹੇ, ਜਦਕਿ ਬਾਕੀ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਹਨ।
1615 ਵਿਅਕਤੀ ਪਾਜ਼ੀਟਿਵ ਪਾਏ ਗਏ। ਜ਼ਿਲ੍ਹੇ ਨਾਲ ਸਬੰਧਤ ਇੱਥੇ 1465 ਲੋਕ ਸਨ। ਜ਼ਿਲ੍ਹੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਸੰਖਿਆ 64043 ਹੋ ਗਈ ਹੈ, ਜਦੋਂ ਕਿ ਦਮ ਤੋੜਣ ਵਾਲੇ ਲੋਕਾਂ ਦੀ ਗਿਣਤੀ ਹੁਣ 1509 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 11212 ਤੱਕ ਪਹੁੰਚ ਗਈ ਹੈ। ਜਦੋਂ ਕਿ 52 ਮਰੀਜ਼ ਵੈਂਟੀਲੇਟਰ ‘ਤੇ ਹਨ।
ਜਾਣਕਾਰੀ ਲਈ ਦੱਸ ਦੇਈਏ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਲੋਕਾਂ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਦਹਿਸ਼ਤ ਫੈਲ ਗਈ ਹੈ।ਸਰਕਾਰਾਂ ਵੀ ਸਮੇਂ ਸਮੇਂ ਸਿਰ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੋਰੋਨਾ ਤੋਂ ਕਦ ਤੱਕ ਕਾਬੂ ਪਾਇਆ ਜਾਂਦਾ ਹੈ। ਰੋਜ਼ ਨਵੇਂ ਨਵੇਂ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਲੋਕ ਕਾਫੀ ਚਿੰਤਿਤ ਦਿਖ ਰਹੇ ਹਨ। ਸਰਕਾਰਾਂ ਵੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਤਾਕਿ ਇਸ ਕਰੋਨਾ ਦੀ ਬਿਮਾਰੀ ਤੋਂ ਕਾਬੂ ਪਾਇਆ ਜਾ ਸਕੇ।