Abohar Major theft incident: ਅਬੋਹਰ ਦੇ ਦੋ ਪਿੰਡਾਂ ਦੇ ਵਿਚ ਦੋ ਘਰਾਂ ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਚੋਰੀ ਕੋਈ ਛੋਟੀ ਮੋਟੀ ਨਹੀਂ ਵੱਡੀ ਚੋਰੀ ਕੀਤੀ ਗਈ ਹੈ ਯਾਨੀ ਜਿੱਥੇ ਲੱਖਾਂ ਰੁਪਏ ਦਾ ਸੋਨਾ ਚੋਰੀ ਕੀਤਾ ਗਿਆ।
ਉੱਥੇ ਲੱਖਾਂ ਰੁਪਏ ਦੀ ਨਕਦੀ ਵੀ ਚੁਰਾ ਲਈ ਗਈ ਦਰਅਸਲ ਅਬੋਹਰ ਦੇ ਪਿੰਡ ਕੱਲਰ ਖੇੜਾ ਵਿਖੇ ਇਕ ਪਰਿਵਾਰ ਘਰ ਵਿੱਚ ਕਮਰਿਆਂ ‘ਚ ਸੋ ਰਿਹਾ ਸੀ ਕਿ ਸ਼ਾਤਰ ਚੋਰ ਦੀਵਾਰ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਤੇ ਕਮਰੇ ਬਾਹਰੋਂ ਬੰਦ ਕਰ ਦਿੱਤੇ। ਘਰ ਦੇ ਵਿਚੋਂ ਪੱਚੀ ਤੋਲੇ ਸੋਨਾ ਪੰਜ ਤੋਲੇ ਚਾਂਦੀ ਤੇ ਸੱਤ ਲੱਖ ਤੋਂ ਵੱਧ ਨਕਦੀ ਲੈ ਕੇ ਫ਼ਰਾਰ ਹੋ ਗਏ ਉਧਰ ਢਾਣੀ ਕਾਲੂ ਰਾਮ ਵਿਖੇ ਇਕ ਘਰ ਦੇ ਕਮਰੇ ਦੀ ਕੰਧ ਤੋੜ ਕੇ ਚੋਰ ਦਾਖ਼ਲ ਹੋਏ ਤੇ ਵੀਹ ਤੋਲੇ ਸੋਨਾ ਵੀਹ ਤੋਲੇ ਚਾਂਦੀ ਅਤੇ ਅੱਸੀ ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਇਸ ਮਾਮਲੇ ਵਿੱਚ ਜਾਂਚ ਚ ਜੁਟੀ ਹੈ ਸੀਸੀਟੀਵੀ ਨਾ ਲੱਗੇ ਹੋਣ ਕਰਕੇ ਡੌਗ ਸਕਵਾਈਡ ਦੀ ਮਦਦ ਦੇ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।