auto gang looted cash and mobile: ਲੁਧਿਆਣਾ, (ਤਰਸੇਮ ਭਾਰਦਵਾਜ)-ਆਟੋ ਗੈਂਗ ਨੇ ਬਰਨਾਲਾ ਤੋਂ ਆਏ ਇੱਕ ਵਿਅਕਤੀ ਨੂੰ ਡਰਾ-ਧਮਕਾ ਕੇ ਨਕਦੀ ਅਤੇ ਮੋਬਾਇਲ ਖੋਹ ਲਿਆ।ਉਸ ਨੂੰ ਆਟੋ ਤੋਂ ਉਤਾਰ ਕੇ ਦੋਵੇਂ ਫਰਾਰ ਹੋ ਗਏ।ਹੁਣ ਥਾਣਾ ਡਿਵੀਜ਼ਨ ਨੰਬਰ-1 ਕੋਤਵਾਲੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਏਐੱਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਉਕਤ ਮਾਮਲਾ ਬਰਨਾਲਾ ਦੇ ਪਿੰਡ ਮੰਗੇਵਾਲ ਨਿਵਾਸੀ ਕੁਲਵਿੰਦਰ ਸਿੰਘ ਦੇ
ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।ਉਸਨੇ ਦੱਸਿਆ ਕਿ ਸੋਮਵਾਰ ਉਹ ਕਿਸੇ ਕੰਮ ਲਈ ਲੁਧਿਆਣਾ ਆਇਆ ਸੀ।ਭਾਰਤ ਨਗਰ ਚੌਕ ‘ਚ ਬੱਸ ਤੋਂ ਉਤਰਨ ਤੋਂ ਬਾਅਦ ਘੰਟਾ ਘਰ ਜਾਣ ਲਈ ਉਹ ਆਟੋ ਰਿਕਸ਼ਾ ਨੰਬਰ ਪੀ.ਬੀ10ਵੀਆਈ4588 ‘ਚ ਬੈਠ ਗਿਆ।ਉਸ ਆਟੋ ਡ੍ਰਾਈਵਰ ਤੋਂ ਇਲਾਵਾ ਪਿਛਲੀ ਸੀਟ ‘ਤੇ ਇੱਕ ਨੌਜਵਾਨ ਬੈਠਾ ਹੋਇਆ ਸੀ।ਕਰੀਬ 11.30 ਵਜੇ ਰੇਖੀ ਸਿਨੇਮਾ ਚੌਕਾ ਪਹੁੰਚ ਕੇ ਪਿੱਛੇ ਬੈਠੇ ਬਦਮਾਸ਼ ਨੇ ਡਰਾ ਧਮਕਾ ਕੇ ਜ਼ਬਰਦਸਤੀ ਉਸਦੀ ਜੇਬ ‘ਚੋਂ 3 ਹਜ਼ਾਰ ਰੁ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।ਸੁਰਿੰਦਰ ਪਾਲ ਨੇ ਕਿਹਾ ਕਿ ਆਟੋ ਰਿਕਸ਼ਾ ਦੇ ਨੰਬਰ ਦੇ ਆਧਾਰ ‘ਤੇ ਦੋਸ਼ੀਆ ਦਾ ਪਤਾ ਲਾਇਆ ਜਾ ਰਿਹਾ ਹੈ।ਇਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਚੈੱਕ ਕੀਤੀ ਜਾ ਰਹੀ ਹੈ।