barnala-bathinda road accident: ਸੜਕੀ ਹਾਦਸਿਆਂ ਦਾ ਕਹਿਰ ਜਾਰੀ ਹੈ। ਅੱਜ ਰਾਤ ਬਰਨਾਲਾ/ਬਠਿੰਡਾ ਨੈਸ਼ਨਲ ਹਾਈਵੇ ਤੇ ਤਪਾ ਮੰਡੀ ਦੇ ਮਹਿਤਾ ਚੌਕ ਕੋਲ ਟਰੱਕ ਅਤੇ ਬਲੈਰੋ ਪਿਕਅੱਪ ਜੀਪ ਵਿੱਚ ਆਹਮੋ ਸਾਹਮਣੀ ਭਿਆਨਕ ਟੱਕਰ ਹੋ ਗਈ ਹੈ। ਘਟਨਾ ਸਥਲ ‘ਤੇ ਮੌਜੂਦ ਪੁਲਸ ਥਾਣਾ ਤਪਾ ਮੰਡੀ ਦੇ ਐਸ.ਐਚ.ਓ ਨਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਕ ਬਲੈਰੋ ਪਿਕਅੱਪ ਜੀਪ ਜੋ ਬਰਨਾਲਾ ਸਾਈਡ ਤੋਂ ਬਠਿੰਡਾ ਸਾਇਡ ਨੂੰ ਜਾ ਰਹੀ ਸੀ ਸੰਘਣੀ ਧੁੰਦ ਅਤੇ ਲਾਪ੍ਰਵਾਹੀ ਕਾਰਨ ਪਿਕਅੱਪ ਜੀਪ ਡਿਵਾਈਡਰ ਨਾਲ ਟਕਰਾਉ ਕਾਰਨ ਦੂਜੇ ਪਾਸੇ ਬਠਿੰਡਾ ਸਾਈਡ ਤੋਂ ਬਰਨਾਲਾ ਸਾਈਡ ਜਾ ਰਹੇ ਟਰੱਕ ਵਿੱਚ ਜਾ ਵੱਜੀ।
ਟੱਕਰ ਐਨੀ ਭਿਆਨਕ ਸੀ ਕਿ ਟਰੱਕ ਦੇ ਮੁਹਰਲੇ ਦੋਵੇਂ ਟਾਇਰ ਟੁੱਟ ਗਏ ਅਤੇ ਟਰੱਕ ਨੂੰ ਵੇਖਦੇ ਹੀ ਵੇਖਦੇ ਅੱਗ ਲੱਗ ਗਈ ਅਤੇ ਟਰੱਕ ਅੱਗ ਦੀ ਲਪੇਟ ਵਿੱਚ ਮੱਚ ਕੇ ਸੁਆਹ ਹੋ ਗਿਆ। ਤਪਾ ਪੁਲਸ ਥਾਣਾ ਦੇ ਐਸ.ਐਚ.ਓ ਨਰਦੇਵ ਸਿੰਘ ਦੀ ਅਗਵਾਈ ਵਿਚ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿੱਥੇ ਜ਼ਖ਼ਮੀਆਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਫਾਇਰ ਬਿਗ੍ਰੇਡ ਟੀਮ ਨੇ ਟਰੱਕ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ। ਚੜ੍ਹਦੀ ਸਵੇਰ ਤੱਕ 14 ਘੰਟੇ ਬੀਤ ਜਾਣ ਬਾਅਦ ਵੀ ਟਰੱਕ ਨੂੰ ਅੱਗ ਲੱਗੀ ਰਹੀ। ਟਰੱਕ ਡਰਾਈਵਰ ਜੀਪ ਡਰਾਈਵਰ ਸਮੇਤ ਇੱਕ ਹੋਰ ਜ਼ਖ਼ਮੀ ਵਿਅਕਤੀ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਪੁਲਸ ਥਾਣਾ ਤਪਾ ਦੇ ਐੱਸ.ਐੱਚ.ਓ ਨਰਦੇਵ ਸਿੰਘ ਨੇ ਲੋਕਾਂ ਨੂੰ ਬੇਨਤੀ ਕਰਦੇ ਕਿਹਾ ਕਿ ਸਾਨੂੰ ਧੁੰਦ ਦੇ ਚਲਦਿਆਂ ਤੇਜ਼ ਰਫ਼ਤਾਰੀ ਅਤੇ ਧਿਆਨ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਫਾਇਰ ਬ੍ਰਿਗੇਡ ਟੀਮ ਨੇ ਵੀ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਤਪਾ ਮੰਡੀ ਦੇ ਲੋਕਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਸਬ ਡਿਵੀਜ਼ਨ ਤਪਾ ਮੰਡੀ ਅੰਦਰ ਅੱਗ ਦੇ ਵੱਡੇ ਹਾਦਸੇ ਹੋ ਰਹੇ ਹਨ.ਜਿਸ ਦੇ ਚੱਲਦਿਆਂ ਤਪਾ ਮੰਡੀ ਨੂੰ ਵੀ ਇਕ ਫਾਇਰ ਬ੍ਰਿਗੇਡ ਗੱਡੀ ਦਿੱਤੀ ਜਾਵੇ ਤਾਂ ਜੋ ਵੱਡੇ ਹਾਦਸਿਆਂ ਨੂੰ ਰੋਕਿਆ ਜਾ ਸਕੇ।