ਹਲਕਾ ਮਜੀਠਾ ਦੇ ਵਿਚ ਪੈਂਦੇ ਪਿੰਡ ਅਲਕੜੇ ਵਿੱਚ ਸ਼ਹੀਦ ਨੌਜਵਾਨ ਗੁਰਮੇਲ ਸਿੰਘ ਜੋ ਕਿ ਦੇਸ਼ ਦੀ ਰਾਖੀ ਕਰਦੇ ਸ਼ਹੀਦੀ ਜਾਮ ਪੀ ਗਏ ਸਨ। ਸ਼ਹੀਦ ਇਹ ਉਪਰੰਤ ਸੰਸਕਾਰ ਮੌਕੇ ਪਹੁੰਚੇ ਵੱਖ-ਵੱਖ ਸਿਆਸੀ ਆਗੂਆਂ ਨੇ ਵਾਅਦੇ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਅੱਜ ਜਦੋਂ ਸ਼ਹੀਦ ਦੀ ਯਾਦਗਾਰ ਤੇ ਲੈਂਟਰ ਪਾਉਣ ਦਾ ਟਾਇਮ ਆਇਆ ਪਰਿਵਾਰ ਨੂੰ ਹੀ ਪਾਉਣਾ ਪਿਆ ਕਿਉਂਕਿ ਸ਼ਹੀਦ ਦੀ ਯਾਦਗਾਰ ਧੁੱਪ ਅਤੇ ਬਰਸਾਤ ਨਾਲ ਖਰਾਬ ਹੋ ਰਹੀ ਸੀ।
ਲੈਂਟਰ ਪਾਉਣ ਸਮੇਂ ਇਕੱਤਰ ਹੋਏ ਪਿੰਡ ਵਾਸੀਆਂ ਨੇ ਅਤੇ ਸਹੀਦ ਪਿਤਾ ਅਤੇ ਭਰਾ ਨੇ ਕਿਹਾ ਕਿ ਸ਼ਹੀਦ ਗੁਰਮੇਲ ਸਿੰਘ ਨੇ ਪੂਰੇ ਭਾਰਤ ਦੇਸ ਦਾ ਪੁੱਤਰ ਬਣਕੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਪਰ ਪਤਾ ਨਹੀਂ ਕਿਉਂ ਮੌਜੂਦਾ ਕਾਂਗਰਸ ਸਰਕਾਰ ਸ਼ਹੀਦ ਦੀ ਯਾਦਗਾਰ ਨੂੰ ਅਣਗੌਲਿਆਂ ਕਰ ਰਹੀ ਹੈ। ਸ਼ਹੀਦ ਗੁਰਮੇਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੁਦ ਫੌਜ ਦੇ ਨਾਲ ਸਬੰਧ ਰੱਖਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ, ਇਸ ਮੌਕੇ ਉਨ੍ਹਾਂ ਕਿਹਾ ਗੁਰਮੇਲ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਦੀ ਯੂਨਿਟ 2 ਸਿਖਲਾਈ ਦੇ ਨਾਲ ਸਬੰਧਤ ਸੀ। ਨਾਲ ਹੀ ਓਹਨਾ ਨੇ ਇਹ ਵੀ ਕਿਹਾ ਕਿ ਜੋ ਗੱਲਾਂ ਮੇਰੇ ਸਹੀਦ ਪੁੱਤਰ ਦੇ ਭੋਗ ਸਮੇਂ ਮਜੂਦਾ ਸਰਕਾਰ ਦੇ ਆਗੂ ਪਹੁੰਚੇ ਸਨ ਤੇ ਉਹਨਾਂ ਨੇ ਸਾਰੀਆਂ ਵਿੱਚ ਐਲਾਨ ਕੀਤਾ ਸੀ ਕਿ ਜਲਦ ਹੀ ਸਹੀਦ ਦੇ ਪਰਿਵਾਰ ਨੂੰ ਬਣਦੀ ਮਾਲੀ ਸਹਾਇਤਾ ਪੰਜਾਬ ਸਰਕਾਰ ਵਲੋ ਦਿੱਤੀ ਜਾਵੇਗੀ। ਪਰ ਅੱਜ ਤੱਕ ਓਹ ਸਹਾਇਤਾ ਸਾਡੇ ਪਰਿਵਾਰ ਨੂੰ ਨਹੀਂ ਮਿਲੀ।
ਓਹਨਾ ਕਿਹਾ ਕਿ ਸਾਡੀ ਪਰਿਵਾਰ ਦੀ ਅਜੇ ਤੱਕ ਜੋ ਵੀ ਸਹਾਇਤਾ ਹੋਈ ਹੈ ਓਹ ਹਲਕਾ ਵਿਧਾਇਕ ਬਿਕਰਮ ਮਜੀਠੀਆ ਵਲੋਂ ਕੀਤੀ ਗਈ ਹੈ ਪਰ ਸਰਕਾਰ ਨੇ ਮੁੜ ਸਾਡੀ ਬਾਤ ਨਹੀਂ ਪੁੱਛੀ। ਉਧਰ ਬਿਕਰਮ ਮਜੀਠੀਆ ਨੇ ਸਰਕਾਰ ਤੇ ਸ਼ਬਦੀ ਵਾਰ ਕਰਦਿਆ ਕਿਹਾ ਕਿ ਜਿਹੜੀ ਸਰਕਾਰ ਦੇਸ਼ ਦੀ ਖਾਤਿਰ ਦੇਸ਼ ਦੇ ਦੁਸ਼ਮਣਾ ਨਾਲ ਬਾਡਰਾ ਤੇ ਲੜਾਈ ਲੜਦੇ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਬਣਦੀ ਹੈ। ਉਸ ਤੋਂ ਪੰਜਾਬ ਦੀ ਕੈਪਟਨ ਸਰਕਾਰ ਭੱਜ ਰਹੀ ਹੈ, ਇਹਨਾਂ ਦੇਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਸਰਕਾਰ ਦੇ ਖਜ਼ਾਨੇ ਖਾਲੀ ਹੋ ਜਾਂਦੇ ਹਨ। ਪਰ ਆਪਣੇ ਮੰਤਰੀਆਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ ਉਹਨਾਂ ਦੇ ਵਾਸਤੇ ਪੰਜਾਬ ਦੀ ਸਰਕਾਰ ਦੇ ਖਜ਼ਾਨੇ ਭਰੇ ਹੁੰਦੇ ਹਨ,ਓਹਨਾ ਕਿਹਾ ਕਿ ਜੇਕਰ ਸਰਕਾਰ ਦੇਸ਼ ਦੇ ਸ਼ਹੀਦਾਂ ਦਾ ਸਤਿਕਾਰ ਨਹੀਂ ਕਰ ਸਕਦੀ ਓਹਨਾ ਦੇ ਪਰਿਵਾਰਾਂ ਦਾ ਖਿਆਲ ਨਹੀਂ ਰੱਖ ਸਕਦੀ ਤਾਂ ਸਰਕਾਰ ਨੂੰ ਪੰਜਾਬ ‘ਚ ਸੱਤਾ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ। ਓਹਨਾ ਕਿਹਾ ਕਿ ਇਸ ਵਾਰ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪੰਜਾਬ ਦੀ ਜਨਤਾ ਜੀ 2022 ਦੀਆਂ ਚੋਣਾਂ ‘ਚ ਪੰਜਾਬ ‘ਚੋ ਚਲਦਿਆਂ ਕਰੇਗੀ।