boyfriend rape minor girl: ਦੇਸ਼ ਵਿਆਪੀ ਲਾਕਡਾਊਨ ਦੀ ਸਖਤੀ ਦੇ ਬਾਵਜੂਦ ਵੀ ਜਬਰ ਜ਼ਨਾਹ ਵਰਗੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ 14 ਸਾਲਾ ਨਾਬਾਲਿਗ ਲੜਕੀ ਨਾਲ ਜਬਰ ਜ਼ਨਾਹ ਦੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਪੀੜ੍ਹਤ ਲੜਕੀ ਨਾਲ ਪਹਿਲਾਂ ਤਾਂ ਉਸ ਦੇ ਪ੍ਰੇਮੀ ਨੇ ਖੁਦ ਹਵਸ ਮਿਟਾਈ ਅਤੇ ਫਿਰ ਉਸ ਨੂੰ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੱਤਾ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਕਾਰਨ ਇਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਹੈ।
ਦੱਸਣਯੋਗ ਹੈ ਕਿ ਇਹ ਘਟਨਾ 10 ਜੂਨ ਦੀ ਦੇਰ ਸ਼ਾਮ ਨੂੰ ਵਾਪਰੀ ਸੀ। ਘਟਨਾ ਵਾਲੇ ਦਿਨ ਰਾਤ ਲਗਭਗ 8.30 ਵਜੇ 14 ਸਾਲਾ ਨਾਬਾਲਿਗ ਲੜਕੀ ਨੂੰ ਉਸ ਦਾ ਪ੍ਰੇਮੀ ਘੁਮਾਉਣ ਦੇ ਬਹਾਨੇ ਮੋਟਰਸਾਈਕਲ ‘ਤੇ ਬਿਠਾ ਕੇ ਪਾਰਕ ਵਿੱਚ ਲੈ ਗਿਆ। ਇੱਥੇ ਹੀ ਦੋਸ਼ੀ ਨੇ ਆਪਣੇ ਦੋਸਤਾਂ ਨੂੰ ਵੀ ਫੋਨ ਕਰ ਕੇ ਬੁਲਾ ਲਿਆ, ਜਿੱਥੇ ਦੋਸ਼ੀ ਨੇ ਪਹਿਲਾਂ ਖੁਦ ਜਬਰ ਜ਼ਨਾਹ ਕੀਤਾ ਅਤੇ ਫਿਰ ਆਪਣੇ ਦੋਸਤਾਂ ਨੂੰ ਸੌਂਪ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਨੇ ਲੜਕੀ ਨੂੰ ਧਮਕਾਇਆ । ਇਸ ਤੋਂ ਬਾਅਦ ਵਿੱਚ ਲੜਕੀ ਨੂੰ ਉਸ ਦੀ ਸਹੇਲੀ ਦੇ ਘਰ ਛੱਡ ਗਿਆ। ਜਦੋਂ ਪੀੜ੍ਹਤ ਲੜਕੀ ਘਰ ਪਹੁੰਚੀ ਤਾਂ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ , ਜਿਸ ਨੇ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਫਿਲਹਾਲ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਲੜਕੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਜਦੋਂ ਉਹ ਦੋਵੇਂ ਪਾਰਕ ਵਿੱਚ ਪਹੁੰਚੇ ਤਾਂ ਸੁੰਨਸਾਨ ਸੀ। ਇਸ ਦੌਰਾਨ ਦੋਸ਼ੀ ਪਹਿਲਾਂ ਉਸ ਨਾਲ ਗੱਲਾਂ ਕਰਦਾ ਰਿਹਾ ਅਤੇ ਫਿਰ ਉਸ ਨੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਪਰ ਪੀੜਤ ਲੜਕੀ ਦੋਸ਼ੀ ਦੀ ਚਾਲ ਸਮਝ ਸਕਦੀ, ਇਸ ਤੋਂ ਪਹਿਲਾਂ ਹੀ ਦੋਸ਼ੀ ਦੇ ਦੋਸਤ ਪਾਰਕ ਪਹੁੰਚੇ ਅਤੇ ਆਉਂਦਿਆਂ ਹੀ ਪੀੜ੍ਹਤ ਲੜਕੀ ਨੂੰ ਜ਼ਮੀਨ ‘ਤੇ ਪਟਕ ਦਿੱਤਾ। ਪੀੜਤਾਂ ਨੇ ਖੁਦ ਨੂੰ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ।