ਬੀਤੇ ਦਿਨ ਲੁਧਿਆਣਾ ਪੁਲਿਸ ਦੇ ਹੱਥ ਇੱਕ ਵਡੀ ਕਾਮਯਾਬੀ ਲੱਗੀ ਹੈ। ਦਰਅਸਲ ਲੁਧਿਆਣਾ ਪੁਲਿਸ ਨੇ ਪਿਛਲੇ ਦਿਨ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ। ਪਹਿਲੇ ਮਾਮਲੇ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਉਨ੍ਹਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ।
ਉਥੇ ਹੀ ਦੂਜੇ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਗਿਰੋਹ ਦੇ ਦੋ ਮੈਂਬਰ ਅਜੇ ਫਰਾਰ ਦੱਸੇ ਜਾ ਰਹੇ ਹਨ। ਇਹ ਗਿਰੋਹ ਗੱਡੀਆਂ ਚੋਰੀ ਕਰਦਾ ਸੀ ਅਤੇ ਗੱਡੀਆਂ ਨੂੰ ਬਾਜ਼ਾਰ ਦੇ ਵਿੱਚ ਵੇਚਦਾ ਸੀ। ਜੇਕਰ ਗੱਡੀ ਨਹੀਂ ਵਿਕਦੀ ਸੀ ਤਾਂ ਗੱਡੀ ਨੂੰ ਕੱਟ ਕੇ ਉਸਦੇ ਸਪੇਅਰ ਪਾਰਟ ਬਾਜ਼ਾਰ ਵਿੱਚ ਵੇਚਦੇ ਸਨ। ਇਹ ਗਿਰੋਹ ਪਿੱਛਲੇ ਪੰਜ ਛੇ ਸਾਲਾਂ ਤੋਂ ਐਕਟਿਵ ਸੀ ਅਤੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਨਕਲੀ ਪੁਲਿਸ ਵਾਲੇ ਇੰਝ ਚੜ੍ਹੇ ਅਸਲੀ ਪੁਲਿਸ ਅੜਿੱਕੇ
ਫੜੇ ਗਏ ਆਰੋਪੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਆਰੋਪੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਦੇਖੋ : ਖਿੱਚ ਲਓ Canada ਦੀ ਤਿਆਰੀ , ਖੋਲ੍ਹੇ ਨਵੇਂ ਵੀਜ਼ੇ, ਬਿਨਾਂ IELTS ਇਹਨਾਂ ਪ੍ਰੋਗਰਾਮਾਂ ‘ਚ ਸਾਢੇ 7 ਲੱਖ ‘ਚ ਜਾ ਸਕਦੇ ਹੋ