Civil Hospital dope tests: ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਬੀਤੇ ਮਹੀਨਿਆਂ ਤੋਂ ਕਿਸੇ ਦਾ ਵੀ ਡੋਪ ਟੈਸਟ ਨਹੀਂ ਹੋਇਆ, ਜਿਸ ਦੀ ਹੁਣ ਫਿਰ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਤੋਂ ਜ਼ਿਲ੍ਹੇ ਦੇ ਸਿਵਲ ਹਸਪਤਾਲ ‘ਚ ਆਰਮ ਲਾਇਸੈਂਸ ਲਈ ਹੋਣ ਵਾਲਾ ਡੋਪ ਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ੁਰੂ ‘ਚ ਰੋਜ਼ਾਨਾ ਸਿਰਫ 15 ਤੋਂ 20 ਹੀ ਲੋਕਾਂ ਦੇ ਟੈਸਟ ਕੀਤੇ ਜਾਣਗੇ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸ਼ਿੰਗ ਦਾ ਖਾਸ ਧਿਆਨ ਰੱਖਿਆ ਜਾਵੇਗਾ। ਐੱਸ.ਐੱਮ.ਓ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਅਜੇ ਡੋਪ ਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ। ਕੋਰੋਨਾ ਨੂੰ ਦੇਖਦੇ ਹੋਏ ਅਜੇ ਸਿਰਫ 15 ਤੋਂ 20 ਲੋਕਾਂ ਦਾ ਹੀ ਟੈਸਟ ਕੀਤੇ ਜਾਣਗੇ ਤਾਂ ਕਿ ਸ਼ੋਸਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਸਕੇ।
ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਕਾਰਨ ਸਿਵਲ ਹਸਪਤਾਲ ਦੀ ਓ.ਪੀ.ਡੀ.ਨੂੰ ਈ.ਐੱਸ.ਆਈ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਹੈ, ਜਿਸ ਕਰਕੇ ਆਰਮ ਲਾਇਸੈਂਸ ਲਈ ਹੋਣ ਵਾਲਾ ਡੋਪ ਟੈਸਟ ਵੀ ਬੰਦ ਕਰ ਦਿੱਤਾ ਗਿਆ ਸੀ।