civil hospital firozpur: ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਭਰ ਵਿਚ ਫਰੰਟ ਲਾਇਨ ’ਤੇ ਸੇਵਾਵਾਂ ਦੇਣ ਵਾਲਾ ਪੀ.ਸੀ.ਐਮ.ਐਸ. ਡਾਕਟਰਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਡਾਕਟਰਾਂ ਨੂੰ ਸਰਕਾਰ ਵੱਲੋਂ 25 ਪ੍ਰਤੀਸ਼ਤ ਐਨ.ਪੀ.ਏ. ਦਿੱਤਾ ਜਾ ਰਿਹਾ ਸੀ, ਜਿਸਨੂੰ ਡਾਕਟਰਾਂ ਦੀ ਮੰਗ ਅਨੁਸਾਰ 33 ਪ੍ਰਤੀਸ਼ਤ ਕਰਨ ਦੀ ਬਜਾਏ 25 ਫੀਸਦੀ ਤੋਂ 20 ਫੀਸਦੀ ਕਰ ਦਿੱਤਾ ਗਿਆ ਹੈ।
ਜਿਸਦੇ ਵਿਰੋਧ ਵਜੋਂ ਡਾਕਟਰਾਂ ਵੱਲੋਂ ਸਿਵਲ ਹਸਪਤਾਲ ’ਚ ਸਿਹਤ ਵਿਭਾਗ ਪੰਜਾਬ ਅਤੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਕਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਦਿੰਦੇ ਰਹੇ ਹਨ। ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਣ ਸਨਮਾਣ ਦੇਣ ਦੀ ਬਜਾਏ ਉਹਨਾਂ ਦੀਆਂ ਤਨਖਾਹਾਂ ਵਿਚ ਹੀ ਕਟੌਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਪੀ.ਸੀ.ਐਮ.ਐਸ. ਦੇ ਡਾਕਟਰਾਂ ਵਿਚ ਸਰਕਾਰ ਦੇ ਇਸ ਮਾੜੇ ਵਤੀਰੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਡਾਕਟਰਾਂ ਵੱਲੋਂ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਡਾਕਟਰਾਂ ਨੂੰ ਮਿਲ ਰਿਹਾ 25 ਫੀਸਦੀ ਐਫ.ਪੀ.ਏ. ਨੂੰ ਮੁਢਲੀ ਤਨਖਾਹ ਦਾ ਹਿੱਸਾ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਅਗਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਘੰਰਸ਼ ਤੇਜ ਕੀਤਾ ਜਾਵੇਗਾ।