Clean Survey 2021: ਲੁਧਿਆਣਾ, 22 ਅਕਤੂਬਰ (000) – ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਸੱਭਰਵਾਲ ਦੀ ਅਗੁਵਾਈ ਵਿੱਚ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਸਵੱਛ ਸਰਵੇਖਣ 2021 ਦੇ ਸਬੰਧ ਵਿੱਚ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਸ਼ਹਿਰ ਦੀ ਸਵੱਛਤਾ ਰੈਕਿੰਗ ‘ਚ ਸੁਧਾਰ ਲਿਆਉਣਾ ਹੈ। ਸ੍ਰੀ ਪ੍ਰਦੀਪ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੀਚੇ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਅਤੇ ਸਾਰੇ ਅਧਿਕਾਰੀਆਂ ਨੂੰ ਸਵੱਛ ਸਰਵੇਖਣ 2021 ਦੇ ਕੰਮਾਂ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਸਮਾਂ-ਬੱਧ ਤਿਆਰ ਕਰਨ ਲਈ ਵੀ ਆਦੇਸ਼ ਦਿੱਤੇ ਗਏ। ਉਨ੍ਹਾਂ ਮੀਟਿੰਗ ਦੌਰਾਨ ਏ.ਟੂ.ਜੈਡ. ਮੈਨਜਮੈਟ ਕੰਪਨੀ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ ਕੂੜੇ ਦੀ ਲਿਫਟਿੰਗ ਦਾ ਕੰਮ ਸਾਲਿਡ ਵੇਸਟ ਮੈਨਜਮੈਟ ਰੂਲਜ਼ 2016 ਅਨੁਸਾਰ ਕਰਨਾ ਯਕੀਨੀ ਬਣਾਇਆ ਜਾਵੇ, ਆਰ.ਡੀ.ਐਫ. ਅਤੇ ਕੰਪੋਸਟ ਪਲਾਂਟ 100 ਪ੍ਰਤੀਸ਼ਤ ਕਪੈਸਟੀ ‘ਤੇ ਨਿਰਵਿਘਨ ਚਲਾਏ ਜਾਣ ਤਾਂ ਜੋ ਸਹਿਰ ਵਿਚੋ ਨਿਕਲਣ ਵਾਲੇ ਕੂੜੇ ਦਾ 100 ਪ੍ਰਤੀਸ਼ਤ ਨਿਪਟਾਰਾ ਹੋ ਸਕੇੇ।
ਸ੍ਰੀ ਸੱਭਰਵਾਲ ਵੱਲੋਂ ਸਿਹਤ ਸ਼ਾਖਾ ਨੂੰ ਹਦਾਇਤ ਕਰਦਿੰਆਂ ਕਿਹਾ ਕਿ ਪਲਾਸਟਿਕ ਦੇ ਲਫਾਫਿਆਂ ਨੂੰ ਨੱਥ ਪਾਉਣ ਲਈ ਚਲਾਨਾਂ ਵਿਚ ਤੇ਼ਜੀ ਲਿਆਦੀ ਜਾਵੇੇ ਅਤੇ ਸੋਰਸ ਸੈਗਰੀਗੇਸ਼ਨ ਅਤੇ ਡੋਰ-ਟੂ-ਡੋਰ ਦੇ ਕੰਮ ਨੂੰ 100 ਪ੍ਰਤੀਸ਼ਤ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬਾਗਬਾਨੀ ਸ਼ਾਖਾ ਨੂੰ ਹਦਾਇਤ ਕਰਦਿੰਆਂ ਕਿਹਾ ਕਿ 922 ਪਾਰਕਾਂ ਅਤੇ ਗਰੀਨ ਬੈਲਟਾਂ ਵਿਚ ਬਾਗਬਾਨੀ ਵੇਸਟ ਦੇ ਨਿਪਟਾਰੇ ਲਈ ਕੰਪੋਸਟ ਪਿਟਸ ਆਦਿ ਦਾ ਪ੍ਰਬੰਧ ਕਰਕੇ ਉਸਦੀ ਖਾਦ ਬਣਾਉਣਾ ਯਕੀਨੀ ਬਣਾਇਆ ਜਾਵੇ ਅਤੇ ਬਾਗਬਾਨੀ ਵੇਸਟ ਜਿਵੇ ਕਿ ਪੱਤੇ ਆਦਿ ਨੂੰ ਅੱਗ ਲਗਾਉਣ ਵਾਲੇ ਵਿਅਕਤੀਆਂ ਦੇ ਚਲਾਨ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਅੱਗੇ ਬੀ.ਐਡ.ਆਰ ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਮ.ਆਰ.ਐਫ ਦੇ ਕੰਮਾਂ ਨੂੰ ਐਨ.ਜੀ.ਟੀ. ਦੀਆਂ ਹਦਾਇਤਾਂ ਅਨੁਸਾਰ ਸਮਾਂ ਬੱਧ ਤਰੀਕੇ ਨਾਲ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ। ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਵੱਲੋਂ ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੂੰ ਆਪਣੀਆਂ ਬਰਾਚਾਂ ਨਾਲ ਸਬੰਧਤ ਕੰਮਾਂ ਨੂੰ ਸਮੇ ਸਿਰ ਨਿਪਟਾਉਣ ਦੀ ਹਦਾਇਤ ਕੀਤੀ ਤਾਂ ਜੋ ਸਵੱਛ ਸਰਵੇਖਣ ਵਿਚ ਲੁਧਿਆਣਾ ਸ਼ਹਿਰ ਦੀ ਚੰਗੀ ਰੈਕਿੰਗ ਆ ਸਕੇ।