ਲੁਧਿਆਣਾ: ਇਕ ਦਹਾਕੇ ਪਹਿਲਾਂ ਲੋਕਾਂ ਵਿੱਚ ਇਹ ਗਲਤ ਫਹਿਮੀ ਸੀ ਕਿ ਗੋਡਾ ਜਾਂ ਚੂਲਾ ਬਦਲਵਾਉਣ ਤੋਂ ਬਾਦ ਉਹ ਨਾ ਤਾਂ ਆਮ ਵਿਅਕਤੀ ਵਾਂਗ ਨਹੀਂ ਚੱਲ ਸਕਦੇ ਹਨ ਤੇ ਨਾ ਹੀ ਬੈਠ ਸਕਦੇ ਹਨ। ਪਰੰਤੁ ਈਵਾ ਹਸਪਤਾਲ ਵੱਲੋਂ ਵਿਸਾਖੀ ਦੇ ਸੰਬੰਧ ਵਿੱਚ ਕਰਾਏ ਗਏ ਸੁਖੀ ਜੀਵਨ ਪ੍ਰੋਗਰਾਮ ਵਿੱਚ ਪਹੁੰਚੇ ਡੇਢ ਸੌ ਤੋਂ ਵੱਧ ਮਰੀਜਾਂ ਨੇ ਇਸ ਗੱਲ ਨੂੰ ਝੂਠਾ ਸਾਬਿਤ ਕਰ ਦਿੱਤਾ। ਕਿਓੰਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ 38 ਸਾਲ ਤੋਂ ਲੈ ਕੇ 92 ਸਾਲ ਦੀ ਉਮਰ ਦੇ ਮਰੀਜਾਂ ਨੇ ਭੰਗੜਾ ਪਾਇਆ ਅਤੇ ਹੋਰ ਦੌੜਨ ਵਾਲੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ। ਇਹਨਾਂ ਸਾਰੇ ਮਰੀਜਾਂ ਦੇ ਗੋਡੇ ਅਤੇ ਚੂਲੇ ਈਵਾ ਹਸਪਤਾਲ ਵਿੱਚ ਹੀ ਆਰਥੋਪੈਡਿਕ ਸਰਜਨ ਡਾ. ਤਨਵੀਰ ਭੁਟਾਨੀ ਦੀ ਦੇਖਰੇਖ ਵਿੱਚ ਬਦਲੇ ਗਏ ਹਨ।
ਇੰਗਲੈਂਡ ਤੇ ਜਰਮਨੀ ਤੋਂ ਡਿਗਰੀ ਹਾਸਿਲ ਕਰਨ ਵਾਲੇ ਅਤੇ ਐਮ.ਐਸ. ਆਰਥੋ ਵਿੱਚ ਭਾਰਤ ਦੇ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਹੱਥੋਂ ਗੋਲਡ ਮੈਡਲ ਹਾਸਿਲ ਕਰਨ ਵਾਲੇ ਡਾ. ਤਨਵੀਰ ਭੁਟਾਨੀ ਨੇ ਆਪਣੇ ਹੁਣ ਤੱਕ ਦੇ ਡਾਕਟਰੀ ਕਾਲ ਦੌਰਾਨ 5 ਹਜਾਰ ਤੋਂ ਵੱਧ ਗੋਡੇ ਅਤੇ ਚੂਲੇ ਬਦਲੇ ਹਨ। ਏਨਾ ਹੀ ਨਹੀਂ ਸੱਟ ਲੱਗਣ ਕਾਰਣ ਖੇਡ ਮੈਦਾਨ ਤੋਂ ਬਾਹਰ ਹੋ ਚੁੱਕੇ ਰਾਸ਼ਟਰੀ ਪੱਧਰ ਦੇ ਕਈ ਖਿਡਾਰੀਆਂ ਨੂੰ ਠੀਕ ਕਰਕੇ ਦੁਬਾਰਾ ਤੋਂ ਖੇਡ ਮੈਦਾਨ ਵਿੱਚ ਵਾਪਸ ਖੇਡਣ ਲਈ ਭੇਜਿਆ ਹੈ। ਡਾ. ਭੁਟਾਨੀ ਨੇ ਦੱਸਿਆ ਕਿ ਲੱਗਭੱਗ ਦੋ ਦਹਾਕੇ ਪਹਿਲਾਂ ਜਦੋਂ ਗੋਡੇ ਅਤੇ ਚੂਲੇ ਬਦਲਣ ਦੀ ਤਕਨੀਕ ਭਾਰਤ ਵਿੱਚ ਸ਼ੁਰੂ ਹੋਈ ਸੀ ਤਾਂ ਇਸਨੂੰ ਲੈ ਕੇ ਲੋਕਾਂ ਵਿੱਚ ਕਈ ਤਰਾਂ ਦੀਆਂ ਗਲਤ ਫਹਿਮੀਆਂ ਸਨ।
ਲੋਕ ਡਰਦੇ ਸਨ ਕਿ ਕਿਤੇ ਅਪਰੇਸ਼ਨ ਕਰਾਉਣ ਤੋਂ ਬਾਦ ਉਹਨਾਂ ਦੀ ਜਿੰਦਗੀ ਪਹਿਲਾਂ ਤੋ ਵੀ ਖਰਾਬ ਨਾ ਹੋ ਜਾਵੇ। ਪਰੰਤੁ ਇਸ ਖੇਤਰ ਵਿੱਚ ਲਗਾਤਾਰ ਬਦਲ ਰਹੀ ਤਕਨੀਕ ਅਤੇ ਲਗਾਤਾਰ ਹੋ ਰਹੀ ਖੋਜਾਰਣ ਹੁਣ ਗੋਡਾ ਜਾਂ ਚੂਲਾ ਬਦਲਵਾਉਣਾ ਆਮ ਗੱਲ ਹੋ ਗਈ ਹੈ। ਕਿਉਂਕਿ ਇਹਨਾਂ ਪ੍ਰੋਸੀਜਰਾਂ ਤੋਂ ਬਾਅਦ ਮਰੀਜ ਆਮ ਲੋਕਾਂ ਵਾਂਗ ਹੀ ਤੁਰ-ਫਿਰ ਸਕਦੇ ਹਨ, ਬੈਠ ਸਕਦੇ ਹਨ ਅਤੇ ਨੱਚਣ ਦੇ ਨਾਲ-ਨਾਲ ਕਈ ਖੇਡਾਂ ਵੀ ਖੇਡ ਸਕਦੇ ਹਨ। ਅੱਜ ਦਾ ਇਹ ਪ੍ਰੋਗਰਾਮ ਲੋਕਾਂ ਦੀਆਂ ਗਲਤ ਫਹਿਮੀਆਂ ਦੂਰ ਕਰਨ ਲਈ ਹੀ ਕਰਾਇਆ ਗਿਆ ਹੈ। ਕਿਓੰਕਿ ਇਸ ਵਿੱਚ ਸ਼ਾਮਿਲ ਡੇਢ ਸੌ ਤੋਂ ਵੱਧ ਉਹਨਾਂ ਮਰੀਜਾਂ ਨੇ ਭੰਗੜਾ ਪਾਇਆ ਤੇ ਖੇਡਾਂ ਖੇਡੀਆਂ, ਜਿਹਨਾਂ ਦੇ ਗੋਡੇ ਤੇ ਚੂਲੇ ਈਵਾ ਹਸਪਤਾਲ ਵਿੱਚ ਬਦਲੇ ਗਏ ਸਨ। ਡਾ. ਭੁਟਾਨੀ ਨੇ ਕਿਹਾ ਕਿ ਗੋਡਿਆਂ ਅਤੇ ਚੂਲੇ ਵਿੱਚ ਲਗਾਤਾਰ ਵਧ ਰਹੇ ਦਰਦ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਜੁਆਇੰਟ ਰਿਪਲੇਸਮੈਂਟ ਹੈ ਅਤੇ ਪ੍ਰੋਸੀਜਰ ਤੋਂ ਬਾਅਦ ਮਰੀਜ ਸਾਧਾਰਣ ਜੀਵਨ ਜੀ ਸਕਦਾ ਹੈ। ਪ੍ਰੋਗਰਾਮ ਵਿੱਚ 38 ਸਾਲ ਦੇ ਜਵਾਨ ਤੋਂ ਲੈ ਕੇ 92 ਸਾਲ ਤੱਕ ਦੇ ਬਜੁਰਗਾਂ ਨੇ ਹਿੱਸਾ ਲਿਆ। ਇਹਨਾਂ ਨੇ ਬਾਬੇ ਭੰਗੜਾ ਪਾਉਂਦੇ ਨੇ, ਮਿਊਜੀਕਲ ਚੇਅਰ, ਸਿੰਗਲ ਲੈਗ ਡਾਂਸ ਵਿੱਚ ਹਿੱਸਾ ਲੈ ਕੇ ਭੰਗੜਾ ਪਾਇਆ ਤੇ ਪਾਸ ਦੀ ਬਾਲ ਵਰਗੀਆਂ ਖੇਡਾਂ ਖੇਡੀਆਂ। ਇਸ ਮੌਕੇ ਤੇ ਈਵਾ ਹਸਪਤਾਲ ਦੀ ਆਈ.ਵੀ.ਐਫ. ਸਪੈਸ਼ਲਿਸਟ ਡਾ. ਸ਼ਿਵਾਨੀ ਭੁਟਾਨੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੀ।